Thursday, June 18, 2026

ਐਂਟੀ ਕ੍ਰਾਈਮ ਬਿਊਰੋ ਨੇ ਟਰੈਫਿਕ ਪੁਲਿਸ ਨਾਲ ਮਿਲ ਕੇ ਚਲਾਈ ਜਾਗਰੂਕਤਾ ਮੁਹਿੰਮ

ਅੰਮ੍ਰਿਤਸਰ, 11 ਅਸਗਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਂਟੀ ਕ੍ਰਾਈਮ ਬਿਊਰੋ ਅਤੇ ਵੱਖ-ਵੱਖ ਜਿਲਿਆਂ ਦੀ ਟਰੈਫਿਕ ਪੁਲਿਸ ਵੱਲੋ ਟਰੈਫਿਕ ਚੈਕਿੰਗ ਅਤੇ PPN1108201827ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਨਜਦੀਕ ਟੋਲ ਪਲਾਜਾ ਕੱਥੂਨੰਗਲ ਜਿਲਾ ਅੰਮ੍ਰਿਤਸਰ ਵਿਖੇ ਟਰੈਫਿਕ ਚੈਕਿੰਗ ਅਤੇ ਜਾਗਰੂਕਤਾ ਅਭਿਆਨ ਚਲਾਇਆ ਗਿਆ।ਏ.ਐਸ.ਆਈ ਪ੍ਰਭਦਿਆਲ ਸਿੰਘ ਇੰਚਾਰਜ ਐਜੂਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ, ਏ.ਐਸ.ਆਈ ਕੁਲਵਿੰਦਰ ਸਿੰਘ ਟਰੈਫਿਕ, ਐਚ.ਸੀ ਇੰਦਰਮੋਹਨ ਸਿੰਘ, ਐਚ.ਸੀ ਰਣਜੀਤ ਸਿੰਘ, ਐਚ.ਸੀ ਲਵਜੀਤ ਸਿੰਘ ਟਰੈਫਿਕ ਪੁਲਿਸ ਵਜੋਂ ਸਾਮਿਲ ਹੋਏ।
ਐਂਟੀ ਕ੍ਰਾਈਮ ਬਿਊਰੋ ਦੇ ਚੀਫ ਸੰਤ ਬਲਦੇਵ ਸਿੰਘ ਰਾਠੌਰ ਨੇ ਦੱਸਿਆ ਕਿ ਕੈਂਪ ਦੌਰਾਨ ਜਿਆਦਾਤਰ ਐਸੇ ਲੋਕ ਸਾਹਮਣੇ ਆਏ ਜੋ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ ਅਤੇ ਆਪਣੀ ਗੱਡੀਆਂ ਦੇ ਕਾਗਜਾਤ ਬਣਵਾਉਣ ਵੱਲ ਜਰਾ ਵੀ ਧਿਆਨ ਨਹੀਂ ਦਿੰਦੇ ਹਨ, ਅੀਜਹੇ ਲੋਕਾਂ ਦੀਆਂ ਜਦੋਂ ਗੱਡੀਆਂ ਰੋਕੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਉਹਨਾਂ ਆਪਣੇ ਰਸੂਖ ਦਾ ਦਬਾਅ ਪਾਉਣ ਦੀ ਪੂਰੀ-ਪੂਰੀ ਕੋਸ਼ਿਸ ਕੀਤੀ, ਲੇਕਿਨ ਜਦ ਉਹਨਾਂ ਨੂੰ ਆਪਣੀਆਂ ਗੱਡੀਆਂ ਦੇ ਕਾਗਜਾਤ ਚੈਕ ਕਰਨ ਲਈ ਮੰਗੇ ਗਏ ਤਾਂ ਜਿਆਦਾਤਰ ਗੱਡੀਆਂ ਦੇ ਕਾਗਜਾਤ ਪੂਰੇ ਨਹੀਂ ਨਿਕਲੇ ।ਅੀਜਹੇ ਵਾਹਣ ਚਾਲਕ ਦੇ ਚਲਾਨ ਕੱਟ ਕੇ ਉਨਾਂ ਨੂੰ ਗਲਤੀ ਦਾ ਅਹਿਸਾਸ ਵੀ ਕਰਵਾਇਆ।ਪ੍ਰਭਦਿਆਲ ਸਿੰਘ ਨੇ ਚੈਕਿੰਗ ਦੌਰਾਨ ਜਿੰਨਾਂ ਵਾਹਨਾਂ ਉੱਤੇ ਨਜਾਇਜ਼ ਤੌਰ `ਤੇ ਵੀ.ਆਈ.ਪੀ, ਪ੍ਰੈਸ ਜਾਂ ਪੁਲਿਸ ਦੇ ਸੱਟਿਕਰ ਲਾਏ ਹੋਏ ਸਨ, ਉਹਨਾਂ ਨੂੰ ਵੀ ਲੁਹਾਇਆ ਅਤੇ ਅਗਾਂਹ ਤੋਂ ਐਸਾ ਨਾ ਕਰਨ ਲਈ ਸਮਾਝਾਇਆ।ਇਸ ਦੇ ਨਾਲ-ਨਾਲ ਟਰੈਫਿਕ ਨਿਯਮਾਂ ਸਬੰਧੀ ਬਣਾਏ ਗਏ ਪੈਂਫਲੇਟ ਵੀ ਵਾਹਨ ਚਾਲਕਾਂ ਨੂੰ ਵੰਡੇ ਗਏ।
ਇਸ ਮੌਕੇ ਬਲਵਿੰਦਰ ਸਿੰਘ ਭੱਟੀ ਵਾਈਸ ਚੇਅਰਮੈਨ, ਬਲਕਾਰ ਸਿੰਘ, ਰਣਜੀਤ ਸਿੰਘ ਰਠੌਰ ਚੇਅਰਮੈਨ ਬਲਦੇਵ ਸਿੰਘ, ਜੈ ਪ੍ਰਕਾਸ਼ ਸਿੰਘ, ਅਜੀਤ ਸਿੰਘ ਸੈਕਟਰੀ, ਮੇਜਰ ਸਿੰਘ ਵਾਈਸ ਚੇਅਰਮੈਨ, ਸੁਰਜੀਤ ਸਿੰਘ, ਨੱਥਾ ਸਿੰਘ, ਗੁਲਜਾਰੀ ਲਾਲ, ਹਰਜੀਤ ਸਿੰਘ, ਮੈਡਮ ਸੂਮੀਤਾ, ਗੋਲਡੀ, ਸੈਮੂਅਲ ਮਸੀਹ, ਰਾਮਪਾਲ, ਪਲਵਿੰਦਰ ਸਿੰਘ, ਜਰਮਨਜੀਤ ਸਿੰਘ, ਹਰਸ਼ ਮਹਾਜਨ, ਸ਼ਾਮ ਲਾਲ, ਅਸੋਕ ਕੁਮਾਰ ਗਿੱਲ, ਕੁਲਬੀਰ ਸਿੰਘ, ਰਾਹੂਲ ਪਬਲਿਕ ਲਾਇਜਨ ਆਫਿਸਰ ਅੰਮ੍ਰਿਤਸਰ, ਕੁਨਾਲ ਸਰਮਾ, ਰਿੰਕੂ, ਕੁਨਾਲ ਆਦਿ ਵੀ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply