ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਸਿੱਖ ਸੰਗਤਾਂ ਵੱਲੋਂ ਦਫ਼ਤਰ
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਟੈਲੀਫੋਨ ਪਹੁੰਚ ਰਹੇ ਹਨ ਕਿ ਕੁੱਝ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਗੁਰੂ ਸਾਹਿਬ ਜੀ ਦਾ ਜੱਸ ਗਾਇਣ ਕਰਨ ਲਗਿਆਂ ਲਗ੍ਹਾਂ ਮਾਤਰਾਂ ਇਥੋਂ ਤੱਕ ਕਿ ਅੱਖਰਾਂ ਨੂੰ ਵੀ ਵਿਸਾਰ ਦਿੰਦੇ ਹਨ।ਜਿਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਉਨਾਂ ਨੇ ਸਾਰੇ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਨੂੰ ਸੁਚੇਤ ਕਰਦਿਆਂ ਕਿਹਾ ਕੀਰਤਨ ਕਰਨ ਲਗਿਆਂ ਜਾਂ ਆਪਣੀਆਂ ਸੀ.ਡੀ ਬਣਾਉਣ ਲੱਗਿਆਂ ਗੁਰਬਾਣੀ ਦੀਆਂ ਲਗ੍ਹਾਂ ਮਾਤਰਾਂ ਆਦਿ ਦਾ ਧਿਆਨ ਰੱਖਣ ਅਤੇ ਗੁਰਬਾਣੀ ਦਾ ਗਲਤ ਉਚਾਰਣ ਨਾ ਕੀਤਾ ਜਾਵੇ।ਹਰ ਇੱਕ ਗੁਰਬਾਣੀ ਦੇ ਪ੍ਰਚਾਰਕ ਨੂੰ ਗੁਰਬਾਣੀ ਦੀ ਸੰਥਿਆਂ ਲੈ ਲੈਣੀ ਚਾਹੀਦੀ ਹੈ ਤਾਂ ਕਿ ਉਚਾਰਣ ਵਿਚ ਜਾਂ ਗਾਇਣ ਕਰਨ ਵਿੱਚ ਵੀ ਕੋਈ ਗਲਤੀ ਨਾ ਹੋਵੇ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media