Sunday, May 19, 2024

ਲਗ੍ਹਾ ਮਾਤਰਾ ਦਾ ਖਿਆਲ ਰੱਖਣ ਰਾਗੀ, ਢਾਡੀ ਤੇ ਗ੍ਰੰਥੀ ਸਾਹਿਬਾਨ – ਜਥੇਦਾਰ ਗਿ. ਗੁਰਬਚਨ ਸਿੰਘ

ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਸਿੱਖ ਸੰਗਤਾਂ ਵੱਲੋਂ ਦਫ਼ਤਰ Giani Gurbachan Sਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਟੈਲੀਫੋਨ ਪਹੁੰਚ ਰਹੇ ਹਨ ਕਿ ਕੁੱਝ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਗੁਰੂ ਸਾਹਿਬ ਜੀ ਦਾ ਜੱਸ ਗਾਇਣ ਕਰਨ ਲਗਿਆਂ ਲਗ੍ਹਾਂ ਮਾਤਰਾਂ ਇਥੋਂ ਤੱਕ ਕਿ ਅੱਖਰਾਂ ਨੂੰ ਵੀ ਵਿਸਾਰ ਦਿੰਦੇ ਹਨ।ਜਿਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਉਨਾਂ ਨੇ ਸਾਰੇ ਰਾਗੀ, ਢਾਡੀ, ਗ੍ਰੰਥੀ ਸਾਹਿਬਾਨ ਨੂੰ ਸੁਚੇਤ ਕਰਦਿਆਂ ਕਿਹਾ ਕੀਰਤਨ ਕਰਨ ਲਗਿਆਂ ਜਾਂ ਆਪਣੀਆਂ ਸੀ.ਡੀ ਬਣਾਉਣ ਲੱਗਿਆਂ ਗੁਰਬਾਣੀ ਦੀਆਂ ਲਗ੍ਹਾਂ ਮਾਤਰਾਂ ਆਦਿ ਦਾ ਧਿਆਨ ਰੱਖਣ ਅਤੇ ਗੁਰਬਾਣੀ ਦਾ ਗਲਤ ਉਚਾਰਣ ਨਾ ਕੀਤਾ ਜਾਵੇ।ਹਰ ਇੱਕ ਗੁਰਬਾਣੀ ਦੇ ਪ੍ਰਚਾਰਕ ਨੂੰ ਗੁਰਬਾਣੀ ਦੀ ਸੰਥਿਆਂ ਲੈ ਲੈਣੀ ਚਾਹੀਦੀ ਹੈ ਤਾਂ ਕਿ ਉਚਾਰਣ ਵਿਚ ਜਾਂ ਗਾਇਣ ਕਰਨ ਵਿੱਚ ਵੀ ਕੋਈ ਗਲਤੀ ਨਾ ਹੋਵੇ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply