Tuesday, July 28, 2026

ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ, ਡਾ. ਸੁਖੀਜਾ ਪ੍ਰਧਾਨ ਬਣੇ

PPN1608201809ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਟਾਰੀ ਸਰਹੱਦ ਨੂੰ ਜਾਂਦੇ ਗੁੰਮਟਾਲਾ-ਰਾਮ ਤੀਰਥ ਕੌਮਾਂਤਰੀ ਬਾਈਪਾਸ ਸੜਕ ਮਾਰਗ ’ਤੇ ਬਣੀ ਸਵਿਸ ਸਿਟੀ ਅਤੇ ਰੋਜ਼ ਲੈਂਡ ਕਾਲੋਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਅੱਜ ਇੱਥੇ ਇਕ ਹੰਗਾਮੀ ਮੀਟਿੰਗ ਕੀਤੀ ਗਈ।ਕਾਲੋਨੀ ਦੇ ਲੋਕਾਂ ਨੇ ਸੜਕਾਂ ਦੇ ਮੰਦੇ ਹਾਲ, ਸੀਵਰੇਜ਼ ਪ੍ਰਣਾਲੀ ਦਰੁਸਤ ਨਾ ਹੋਣ, ਪਾਰਕਾਂ ਦੀ ਤਰਸਯੋਗ ਹਾਲਤ, ਸਟਰੀਟ ਲਾਈਟਾਂ, ਬਿਜਲੀ ਸਪਲਾਈ ਅਤੇ ਸੁਰੱਖਿਆ ਦੇ ਬੁਰੇ ਹਾਲਤ ਸਬੰਧੀ ਪੇਸ਼ ਆ ਰਹੀਆਂ ਔਕੜਾਂ ਸਬੰਧੀ ਖੁੱਲ ਕੇ ਗੱਲਬਾਤ ਕੀਤੀ।ਇਸ ਸਮੇਂ ‘ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ’ ਕਮੇਟੀ ਵੀ ਗਠਿਤ ਕਰ ਕੇ ਡਾ. ਵਿਨੈ ਸੁਖੀਜਾ ਨੂੰ ਪ੍ਰਧਾਨ, ਡੀ.ਐਸ ਰਟੌਲ ਸੀਨੀਅਰ ਉਪ ਪ੍ਰਧਾਨ ਅਤੇ ਮੈਡਮ ਨੇਹਾ ਅਰੋੜਾ ਨੂੰ ਜਨਰਲ ਸਕੱਤਰ ਚੁਣਿਆ ਗਿਆ।ਇਸ ਤੋਂ ਲਿਲਾਵਾ ਹਰਜਿੰਦਰ ਸਿੰਘ ਮੀਤ ਪ੍ਰਧਾਨ, ਸੋਮਾ ਅਰੋੜਾ ਆਫ਼ਿਸ ਸੈਕਟਰੀ, ਅਮਨਦੀਪ ਫ਼ਾਇਨੈਂਸ ਸੈਕਟਰੀ, ਅਕਾਸ਼ ਸੋਨੀ ਪ੍ਰੈਸ ਸਕੱਤਰ, ਸੁਖਦੇਵ ਸਿੰਘ, ਜੇ.ਪੀ ਸਿੰਘ, ਸਰਬਜੀਤ ਸਿੰਘ ਗੁੰਮਟਾਲਾ ਅਤੇ ਦਵਿੰਦਰ ਸਿੰਘ ਧਾਲੀਵਾਲ ਐਗਜੈਕਟਿਵ ਮੈਂਬਰ ਬਣਾਏ ਗਏ।
    ਮੀਟਿੰਗ ਵਿੱਚ ਮੌਜੂਦ ਕਾਲੋਨੀਆਂ ਦੇ ਮਾਲਕਾਂ ਸਰਬਜੀਤ ਸਿੰਘ ਗੁਮਟਾਲਾ ਤੇ ਦਵਿੰਦਰ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣਨ ਉਪਰੰਤ ਇੰਨਾਂ ਨੂੰ ਜਲਦ ਹੱਲ ਕਰਵਾਉਣ ਦਾ ਯਕੀਨ ਦਿਵਾਇਆ। ਕਲੌਨੀ ਵਾਸੀਆਂ ਨੇ ਅਹਿਦ ਲਿਆ ਕਿ ਉਹ ਸਾਫ਼ ਸਫ਼ਾਈ ਵਿਕਾਸ ਦੇ ਕੰਮ ਮਿਲ ਕੇ ਕਰਵਾਉਣਗੇ।
ਇਸ ਮੌਕੇ ਡਾ. ਸੁਖੀਜਾ ਅਤੇ ਰਟੌਲ ਨੇ ਕਿਹਾ ਕਿ ਕਾਲੋਨੀ ਦੀਆਂ ਮੁਸ਼ਕਿਲਾਂ ਸਬੰਧੀ ਉਨ੍ਹਾਂ ਦਾ ਵਫ਼ਦ ਜਲਦ ਉਚ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇਵਗਾ।

 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply