Tuesday, March 10, 2026

ਅਪੰਗ-ਸੁਅੰਗ ਲੋਕਮੰਚ (ਅਸੂਲ) ਪੰਜਾਬ ਦੇ ਸੱਦੇ `ਤੇ ਪਿੰਡ ਡਰੋਲੀ ਭਾਈ `ਚ ਖੜਕਾਈ ਥਾਲੀ

PPN1708201801ਡਰੋਲੀ ਭਾਈ, 17 ਅਗਸਤ (ਪੰਜਾਬ ਪੋਸਟ- ਏ.ਐਸ ਗਿੱਲ) – ਅਪੰਗ-ਸੁਅੰਗ ਲੋਕਮੰਚ (ਅਸੂਲ) ਪੰਜਾਬ ਦੇ ਸੱਦੇ `ਤੇ ਅੰਗਹੀਣਾਂ, ਬਜ਼ੁਰਗਾਂ, ਆਸ਼ਰਿਤਾਂ ਤੇ ਵਿਧਵਾਵਾਂ ਦੀਆਂ ਮੰਗਾਂ ਨੂੰ ਲੈ ਕੇ ਪਿੰਡ ਡਰੋਲੀ ਭਾਈ ਵਿਖੇ ਸਰਕਾਰ ਨੂੰ ਜਗਾਉਣ ਵਾਸਤੇ ਥਾਲੀ ਖੜਕਾ ਕੇ ਥਾਲੀ ਖੜਕਾਉ ਅੰਦੋਲਨ ਦਾ ਭਰਵਾਂ ਸਮਰਥਨ ਕੀਤਾ ਗਿਆ।ਅਸੂਲ ਮੰਚ ਦੇ ਮੈਂਬਰ ਅਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਕਈ ਵਾਰ ਝੂਠੇ ਵਾਅਦੇ ਕਰ ਕੇ ਅੰਗਹੀਣਾਂ ਨੂੰ ਲਾਰੇ ਲਾਏ ਹਨ, ਪਰ ਹੁਣ ਤੱਕ 3 ਪ੍ਰਤੀਸ਼ਤ ਰਾਖਵੇਕਰਨ ਤਹਿਤ ਨੌਕਰੀਆਂ ਦੇ ਬੈਕਲਾਗ ਨੂੰ ਪੂਰਾ ਕਰਨ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ, ਕਈ ਅੰਗਹੀਣ ਨੌਕਰੀ ਦੀ ਉਪਰਲੀ ਸੀਮਾ ਪੂਰੀ ਕਰ ਚੁੱਕੇ ਹਨ।ਜਿਸ ਕਰਕੇ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆ ਪੈਦਂੀਆਂ ਹਨ।ਸਰਕਾਰ ਨੇ ਸੱਤਾ `ਚ ਆਉਣ `ਤੋਂ ਪਹਿਲਾ ਹਰ ਵਰਗ ਨੂੰ 2000 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਇਹ ਵਾਅਦਾ ਵੀ ਵਫਾ ਨਹੀਂ ਹੋਇਆ, ਜਦਕਿ ਗੁਆਂਢੀ ਸੂਬਿਆ ਹਰਿਆਣਾ ਤੇ ਦਿੱਲੀ ਵਿੱਚ 2000 ਰੁਪਏ ਪੈਨਸ਼ਨ ਮਿਲ ਰਹੀ ਹੈ।ਉਨਾਂ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ ਲਗਾਉਣ ਲਈ ਉਪਰਲੀ ਉਮਰ ਸੀਮਾ ਸਰਕਾਰ ਨੇ ਮਰਦ/ਔਰਤ ਦੀ 58-65 ਸਾਲ ਰੱਖੀ ਹੈ।ਪਰ ਇੱਕ ਸਰਕਾਰੀ ਮੁਲਾਜ਼ਮ ਨੂੰ 60 ਸਾਲ ਦਾ ਹੋਣ `ਤੇ ਰਿਟਾਇਰ ਕਰਕੇ ਪੈਨਸ਼ਨ ਦਿੰਦੀ ਹੈ।ਉਧਰ ਮਜ਼ਦੂਰੀ ਕਰਨ ਵਾਲਿਆਂ ਲਈ ਸਰਕਾਰ ਨੇ ਪੈਨਸ਼ਨ ਲਈ 65 ਸਾਲ ਦੀ ਰੱਖੀ।ਸਰਕਾਰ ਢਾਈ ਏਕੜ ਜਾਂ 60 ਹਜ਼ਾਰ ਤੋ ਉਪਰ ਵਾਲਿਆਂ ਨੂੰ ਪੈਨਸ਼ਨ ਦੇਣ ਤੋਂ ਇਨਕਾਰੀ ਹੈ, ਪਰ ਉਨ੍ਹਾ ਦੇ ਵਿਧਾਇਕ, ਸੰਸਦ ਮੈਂਬਰ, ਮੰਤਰੀ ਆਦਿ ਜਦ ਪੈਨਸ਼ਨ ਲੈਂਦੇ ਹਨ ਤਾਂ ਆਮਦਨ ਦੀ ਕੋਈ ਸ਼ਰਤ ਨਹੀ ਰੱਖੀ ਜਾਂਦੀ ।
ਅਰਵਿੰਦਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੇ ਸਰਕਾਰ ਦੀਆਂ ਅੱਖਾਂ ਖੋਲਣ ਲਈ ਅਸੂਲ ਮੰਚ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਅਤੇ ਪੰਜ ਅੰਗਹੀਣ ਮੈਂਬਰ ਚੰਡੀਗੜ੍ਹ ਵਿੱਚ ਧਰਨੇ `ਤੇ ਬੈਠੇ ਹਨ।ਇਸੇ ਦੌਰਾਨ ਪੂਰੇ ਪੰਜਾਬ ਵਿੱਚ ਥਾਲੀ ਖੜਕਾਉ ਅੰਦੋਲਨ ਨੂੰ ਭਾਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਮੇਲ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ, ਸ਼ਿੰਦਰ ਸਿੰਘ, ਚੰਦ ਸਿੰਘ ਆਦਿ ਮੌਜੂਦ ਰਹੇ।
 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply