Thursday, April 16, 2026

ਖਾਲਸਾ ਕਾਲਜ ਦੇ ਵਿਦਿਆਰਥੀ ਨੇ ਏਸ਼ੀਆਈ ਖੇਡਾਂ ’ਚ ਜਿੱਤਿਆ ਚਾਂਦੀ ਦਾ ਤਮਗਾ

ਬੀ.ਏ ਭਾਗ ਪਹਿਲਾ ਦਾ ਵਿਦਿਆਰਥੀ ਹੈ ਲਕਸ਼ੈ ਸ਼ੈਰੋਨ – ਪ੍ਰਿੰ: ਮਹਿਲ ਸਿੰਘ

PPN2208201807 ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਕਾਰਤਾ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ’ਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਲਕਸ਼ੈ ਸ਼ੈਰੋਨ ਨੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ’ਚ ਚਾਂਦੀ ਦਾ ਤਗਮਾ ਹਾਸਲ ਕਰਕੇ ਕਾਲਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਸ਼ੂਟਿੰਗ ’ਚ ਮਰਦਾਂ ਦੇ ਟਰੈਪ ਮੁਕਾਬਲੇ ’ਚ ਭਾਰਤੀ ਟੀਮ ਵੱਲੋਂ ਲਕਸ਼ੇ ਸ਼ੈਰੋਨ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਵਿਦਿਆਰਥੀ ਦੀ ਇਸ ਉਪਲਬੱਧੀ ’ਤੇ ਵਧਾਈ ਦਿੱਤੀ ਹੈ।
    ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਇਸ ਨਾਲ ਲਕਸ਼ੈ ਨੇ ਆਪਣੀ ਜਨਮ ਭੂਮੀ ਦੇ ਨਾਲ-ਨਾਲ ਉਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦਾ ਨਾਮ ਮਾਣ ਹੋਰ ਉਚਾ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਲਜ ਨੇ ਆਪਣੇ 125 ਸਾਲ ਦਰਮਿਆਨ ਅਨੇਕਾਂ ਨਾਮਵਰ ਵੱਖ-ਵੱਖ ਖਿਡਾਰੀ ਪੈਦਾ ਕੀਤੇ ਹਨ, ਜੋ ਕਿ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕਾਲਜ ਤੇ ਜ਼ਿਲ੍ਹੇ ਦਾ ਨਾਮ ਪੂਰੇ ਵਿਸ਼ਵ ’ਚ ਰੁਸ਼ਨਾਅ ਰਹੇ ਹਨ। ਡਾ. ਮਹਿਲ ਸਿੰਘ ਨੇ ਦੱਸਿਆ ਕਿ ਲਕਸ਼ੈ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਬੀ.ਏ ਭਾਗ ਦਾ ਪਹਿਲਾ ਦਾ ਵਿਦਿਆਰਥੀ ਹੈ। ਜਦ ਕਿ ਇਸੇ ਮੁਕਾਬਲੇ ’ਚ ਕਾਲਜ ਦਾ ਇਕ ਹੋਰ ਵਿਦਿਆਰਥੀ ਅਖ਼ਿਲ ਸ਼ੈਰੋਨ ਜੋ ਕਿ ਯੂ.ਪੀ ਦਾ ਰਹਿਣ ਵਾਲਾ ਹੈ ਉਸ ਵੱਲੋਂ ਅਜੇ ਉਕਤ ਮੁਕਾਬਲੇ ’ਚ ਖੇਡ ਦਾ ਪ੍ਰਦਰਸ਼ਨ ਕੀਤਾ ਜਾਣਾ ਹੈ। PPN2208201808
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਖ਼ਿਲ ਸ਼ੈਰੋਨ ਜੋ ਕਿ ਪਹਿਲਾਂ ਵਰਲਡ ਕੱਪ ’ਚ ਗੋਲਡ ਹਾਸਲ ਕਰ ਚੁੱਕਿਆ ਹੈ ਅਤੇ ਲਕਸ਼ੈ ਸ਼ੈਰੋਨ 31 ਅਗਸਤ ਤੋਂ 14 ਸਤੰਬਰ ਤੱਕ ਸਾਊਥ ਕੋਰੀਆ ਵਿਖੇ ਹੋ ਰਹੀ ਆਈ.ਐਸ.ਐਸ.ਐਫ਼ ਵਰਲਡ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਜਕਾਰਤਾ ਤੋਂ ਸਿੱਧੇ ਹੀ ਜਾਣਗੇ।ਡਾ. ਮਹਿਲ ਸਿੰਘ ਨੇ ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੂੰ ਉਕਤ ਉਪਲਬੱਧੀ ’ਤੇ ਵਧਾਈ ਦਿੱਤੀ। ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਲਕਸ਼ੈ ਸ਼ੈਰੋਨ ਨੇ ਇਹ ਮੁਕਾਬਲਾ 43 ਅੰਕ ਹਾਸਲ ਕਰਕੇ ਜਿੱਤਿਆ ਹੈ।ਇਸ ਜਿੱਤ ’ਤੇ ਬਚਨਪਾਲ ਸਿੰਘ, ਨਵਨੀਤ ਸਿੰਘ, ਮਨਜੋਤ ਕੌਰ, ਸਾਹਿਲਪ੍ਰੀਤ ਬੇਦੀ ਅਤੇ ਕੋਚ ਰਾਜਵਿੰਦਰ ਕੌਰ ਨੇ ਉਕਤ ਵਿਦਿਆਰਥੀ ਨੂੰ ਸਿਖ਼ਰਾਂ ਛੂਹਣ ਲਈ ਸ਼ੁਭਇੱਛਾਵਾਂ ਦਿੱਤੀਆਂ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply