ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਵੱਲੋਂ ਸ਼ੁਰੂ ਕੀਤੇ `ਮਿਸ਼ਨ ਗਰੀਨ ਸਕੂਲਜ਼` ਤਹਿਤ ਚੀਫ਼ ਖ਼ਾਲਸਾ ਦੀਵਾਨ
ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲ ਰਹੇ ਮੁੱਖ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ.ਟੀ ਰੋਡ ਵੱਲੋਂ ਪੌਦੇ ਲਗਾਏ ਗਏ।ਇਹ ਪੌਦੇ ਵੱਖ-ਵੱਖ ਦੇਸ਼ ਭਗਤਾਂ ਨੂੰ ਸਮਰਪਿਤ ਕੀਤੇ ਗਏ ਤਾਂ ਜੋ ਪੌਦਿਆਂ ਵੱਲ ਵਿਅਕਤੀਗਤ ਤੌਰ `ਤੇ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਦੀ ਦੇਖਭਾਲ ਕੀਤੀ ਜਾਵੇ।ਲਗਾਏ ਗਏ 11 ਪੌਦਿਆਂ ਵਿੱਚ ਦੇਸ਼ ਭਗਤਾਂ ਦੇ ਨਾਂ `ਤੇ ਗੁਲਮੋਹਰ, ਨਿੰਬੂ, ਮੋਤੀਆ, ਹਾਰਸ਼ਿੰਗਾਰ, ਨਾਰੰਗੀ, ਆਵਲਾ, ਕੜ੍ਹੀ ਪੱਤਾ, ਅਮਰੂਦ, ਨਿੰਮ, ਤੁਲਸੀ ਅਤੇ ਨਿੰਮ ਦੇ ਪੌਦੇ ਲਗਾਏ ਗਏ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੇ ਮਹੱਤਵ ਤੋਂ ਜਾਣੂ ਕਰਾਉਂਦੇ ਹੋਏ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਕਰਨ ਅਤੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ।ਸਕੂਲ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਪਿੰਡ, ਸ਼ਹਿਰ ਅਤੇ ਮੁਹੱਲੇ ਵਿੱਚ ਪੌਦੇ ਲਾਉਣ ਲਈ ਉਤਸ਼ਾਹਿਤ ਕਰਦੇ ਹੋਏ ਆਪਣੇ ਜਨਮ ਦਿਨ `ਤੇ ਪੌਦੇ ਲਾਉਣ ਦੀ ਸਿਖਿਆ ਦਿੱਤੀ।
ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰੇਨੂ ਅਹੂਜਾ, ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ, ਅਧਿਆਪਕ ਅਤੇ ਦਸਵੀਂ, ਗਿਆਰਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਹਾਜ਼ਰ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media