Thursday, July 16, 2026

ਮਾਸਟਰ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਮਾਫੀ) ਦੇ ਤੀਜੀ ਵਾਰ ਸੰਯੁਕਤ ਬਣੇ ਲਾਲੀ ਔਲਖ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਸੰਧੂ) –  ਖੇਡ ਖੇਤਰ ਦੀ ਜਾਨੀ-ਪਛਾਣੀ ਸ਼ਖਸ਼ੀਅਤ ਤੇ ਉਘੇ ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ ਨੂੰ ਮਾਸਟਰ PPN2208201820ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਮਾਫੀ) ਦਾ ਤੀਜੀ ਵਾਰ ਸੰਯੁਕਤ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਸੰਯੁਕਤ ਸਕੱਤਰ ਦੇ ਅਹੁੱਦੇ ਦੀ ਹੈਟ੍ਰਿਕ ਬਣਾਉਣ ਸਬੰਧੀ ਕਾਬਲ ਸਿੰਘ ਲਾਲੀ ਔਲਖ ਨੇ ਦੱਸਿਆ ਕਿ ਕਰਨਾਟਕ ਦੇ ਸ਼ਹਿਰ ਬੈਂਗਲੌਰ ਵਿੱਖੇ ਮਾਫੀ ਦੇ ਅਹੁੱਦੇਦਾਰਾਂ ਦੀ ਚੋਣ ਕੌਮੀ ਜਨਰਲ ਸਕੱਤਰ ਵਿਲੀਅਮ ਥਾਮਸ ਦੀ ਦੇਖ-ਰੇਖ ਹੇਠ ਉੱਚ ਅਹੁੱਦੇਦਾਰਾਂ ਦੀ ਬਣਾਈ ਗਈ ਕਮੇਟੀ ਦੇ ਵੱਲੋਂ ਕਰਵਾਈ ਗਈ ਇਸ ਚੋਣ ਦੌਰਾਨ ਧਰਮਵੀਰ ਸਿੰਘ ਨੂੰ ਰਾਸ਼ਟਰੀ ਪ੍ਰਧਾਨ, ਡੇਵਿਡ ਪ੍ਰੇਮਨਾਥ ਨੂੰ ਰਾਸ਼ਟਰੀ ਜਨਰਲ ਸਕੱਤਰ ਜਦੋਂ ਕਿ ਕਾਬਲ ਸਿੰਘ ਲਾਲੀ ਔਲਖ ਨੂੰ ਰਾਸ਼ਟਰੀ ਸੰਯੁਕਤ ਸਕੱਤਰ ਚੁਣਿਆ ਗਿਆ ਹੈ।ਵੋਟਾਂ ਰਾਹੀਂ ਚੁਣੇ ਜਾਣ ਵਾਲੇ ਅਹੁੱਦੇਦਾਰਾਂ ਦੇ ਵਿੱਚ ਮੀਤ ਪ੍ਰਧਾਨ ਏ. ਮੋਗਿਲਿਆ, ਮੀਤ ਪ੍ਰਧਾਨ ਕੇ.ਐਨ ਤਿਵਾੜੀ ਆਦਿ ਦੇ ਨਾਮ ਸ਼ਾਮਲ ਹਨ।ਮਾਸਟਰ ਐਥਲੈਟਿਕਸ ਫੈਡਰੇਸ਼ਨ ਦੇ ਕੌਮੀ ਸਕੱਤਰ ਹੋਣ ਦੇ ਨਾਲ-ਨਾਲ ਸੂਬਾ ਇਕਾਈ ਦੇ ਸਕੱਤਰ ਵਜੋਂ ਅਹਿਮ ਜ਼ਿੰਮੇਦਾਰੀ ਨਿਭਾਉਣ ਵਾਲੇ ਕਾਬਲ ਸਿੰਘ ਲਾਲੀ ਔਲਖ ਨੇ ਕਿਹਾ ਕਿ ਉਹ ਮਾਸਟਰ ਐਥਲੈਟਿਕਸ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡਣਗੇ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply