ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਸੰਧੂ) – ਖੇਡ ਖੇਤਰ ਦੀ ਜਾਨੀ-ਪਛਾਣੀ ਸ਼ਖਸ਼ੀਅਤ ਤੇ ਉਘੇ ਖੇਡ ਪ੍ਰਮੋਟਰ ਕਾਬਲ ਸਿੰਘ ਲਾਲੀ ਔਲਖ ਨੂੰ ਮਾਸਟਰ
ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਮਾਫੀ) ਦਾ ਤੀਜੀ ਵਾਰ ਸੰਯੁਕਤ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਸੰਯੁਕਤ ਸਕੱਤਰ ਦੇ ਅਹੁੱਦੇ ਦੀ ਹੈਟ੍ਰਿਕ ਬਣਾਉਣ ਸਬੰਧੀ ਕਾਬਲ ਸਿੰਘ ਲਾਲੀ ਔਲਖ ਨੇ ਦੱਸਿਆ ਕਿ ਕਰਨਾਟਕ ਦੇ ਸ਼ਹਿਰ ਬੈਂਗਲੌਰ ਵਿੱਖੇ ਮਾਫੀ ਦੇ ਅਹੁੱਦੇਦਾਰਾਂ ਦੀ ਚੋਣ ਕੌਮੀ ਜਨਰਲ ਸਕੱਤਰ ਵਿਲੀਅਮ ਥਾਮਸ ਦੀ ਦੇਖ-ਰੇਖ ਹੇਠ ਉੱਚ ਅਹੁੱਦੇਦਾਰਾਂ ਦੀ ਬਣਾਈ ਗਈ ਕਮੇਟੀ ਦੇ ਵੱਲੋਂ ਕਰਵਾਈ ਗਈ ਇਸ ਚੋਣ ਦੌਰਾਨ ਧਰਮਵੀਰ ਸਿੰਘ ਨੂੰ ਰਾਸ਼ਟਰੀ ਪ੍ਰਧਾਨ, ਡੇਵਿਡ ਪ੍ਰੇਮਨਾਥ ਨੂੰ ਰਾਸ਼ਟਰੀ ਜਨਰਲ ਸਕੱਤਰ ਜਦੋਂ ਕਿ ਕਾਬਲ ਸਿੰਘ ਲਾਲੀ ਔਲਖ ਨੂੰ ਰਾਸ਼ਟਰੀ ਸੰਯੁਕਤ ਸਕੱਤਰ ਚੁਣਿਆ ਗਿਆ ਹੈ।ਵੋਟਾਂ ਰਾਹੀਂ ਚੁਣੇ ਜਾਣ ਵਾਲੇ ਅਹੁੱਦੇਦਾਰਾਂ ਦੇ ਵਿੱਚ ਮੀਤ ਪ੍ਰਧਾਨ ਏ. ਮੋਗਿਲਿਆ, ਮੀਤ ਪ੍ਰਧਾਨ ਕੇ.ਐਨ ਤਿਵਾੜੀ ਆਦਿ ਦੇ ਨਾਮ ਸ਼ਾਮਲ ਹਨ।ਮਾਸਟਰ ਐਥਲੈਟਿਕਸ ਫੈਡਰੇਸ਼ਨ ਦੇ ਕੌਮੀ ਸਕੱਤਰ ਹੋਣ ਦੇ ਨਾਲ-ਨਾਲ ਸੂਬਾ ਇਕਾਈ ਦੇ ਸਕੱਤਰ ਵਜੋਂ ਅਹਿਮ ਜ਼ਿੰਮੇਦਾਰੀ ਨਿਭਾਉਣ ਵਾਲੇ ਕਾਬਲ ਸਿੰਘ ਲਾਲੀ ਔਲਖ ਨੇ ਕਿਹਾ ਕਿ ਉਹ ਮਾਸਟਰ ਐਥਲੈਟਿਕਸ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media