Wednesday, July 29, 2026

ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ 62 ਸਾਲਾ ਬਜ਼ੁਰਗ

PPN2508201819ਬਠਿੰਡਾ, 25 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਸੰਗਤ ਕਲਾਂ ਦੇ 62 ਸਾਲਾ ਬਜੁਰਗ ਤਾਰਾ ਸਿੰਘ ਨੇ ਥਾਣਾ ਸੰਗਤ ਦੀ ਪੁਲਿਸ ‘ਤੇ ਉਸ ਦੇ ਲੜਕੇ ਬਲਜੀਤ ਸਿੰਘ ਦਾ ਕਤਲ ਕਰਨ ਵਾਲੀ ਉਸ ਦੀ ਨੂੰਹ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।ਇਸ ਸਬੰਧੀ ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਜੁਰਗ ਤਾਰਾ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਦਾ ਚਾਲ ਚਲਣ ਠੀਕ ਨਾ ਹੋਣ ਕਰ ਕੇ ਉਸ ਦਾ ਲੜਕਾ ਬਲਜੀਤ ਸਿੰਘ ਅਕਸਰ ਉਸ ਦਾ ਵਿਰੋਧ ਕਰਦਾ ਸੀ, ਜਿਸ ਰੰਜਿਸ਼ ਕਾਰਨ ਉਸ ਦੀ ਨੂੰਹ ਨੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਘਰ ਤੋਂ ਕਰੀਬ 1 ਕਿਲੋਮੀਟਰ ਦੂਰੀ ਤੋਂ ਮਿਲੀ।ਇਸ ਸਬੰਧੀ ਉਸ ਨੇ ਥਾਣਾ ਸੰਗਤ ਵਿਖੇ ਬਿਆਨ ਦਰਜ਼ ਕਰਵਾ ਕੇ ਮੁਕੱਦਮਾ ਦਰਜ਼ ਕਰਨ ਦੀ ਬੇਨਤੀ ਕੀਤੀ, ਪਰ ਸੰਗਤ ਪੁਲਿਸ ਵੱਲੋਂ ਉਸ ਦੀ ਅਨਪੜ੍ਹਤਾ ਦਾ ਫਾਇਦਾ ਚੁੱਕਦਿਆਂ ਬਿਆਨਾਂ ਤਹਿਤ ਹੀ 174 ਦੀ ਕਾਰਵਾਈ ਕਰ ਦਿੱਤੀ।ਪਰ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਮਾਨਯੋਗ ਅਦਾਲਤ ਰਾਹੀਂ 23 ਮਾਰਚ 2017 ਨੂੰ ਥਾਣਾ ਸੰਗਤ ਵਿਖੇ ਧਾਰਾ 302/34 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ਼ ਕਰਵਾ ਦਿੱਤਾ, ਪਰ ਫਿਰ ਵੀ ਸੰਗਤ ਪੁਲਿਸ ਵੱਲੋਂ ਅੱਜ ਤੱਕ ਦੋਸ਼ਣ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਪੀੜਤ ਬਜੁਰਗ ਨੇ ਦੱਸਿਆ ਕਿ ਉਕਤ ਔਰਤ ਉਸ ਦੇ ਪਰਿਵਾਰ ਖਿਲਾਫ ਬੱਚੇ ਚੁੱਕਣ ਦੀਆਂ ਝੂਠੀਆਂ ਸ਼ਿਕਾਇਤਾਂ ਦੇ ਰਹੀ ਅਤੇ ਪੁਲਿਸ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਨੇ ਐਸ.ਐਸ.ਪੀ ਬਠਿੰਡਾ ਤੋਂ ਮੰਗ ਕੀਤੀ ਕਿ ਉਸ ਦੇ ਲੜਕੇ ਦੀ ਕਾਤਲ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਇਨਸਾਫ ਦੁਆਇਆ ਜਾਵੇ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply