Wednesday, July 29, 2026

ਗਰੀਬ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਪਵਿੱਤਰ ਤਿਉਹਾਰ

PPN2508201820ਬਠਿੰਡਾ, 25 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਸੰਸਥਾ ਅੱਪੂ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਕੂਲ ਵਿਖੇ ਸਮਾਜ ਸੇਵੀ ਸੇਵਕਾ ਵੀਨੂੰ ਗੋਇਲ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਗਰੀਬ ਬੱਚਿਆਂ ਨਾਲ ਮਨਾਇਆ ਗਿਆ।ਸਮਾਜ ਸੇਵੀਆਂਾਂ ਵਲੋਂ ਬੱਚਿਆਂ ਨੂੰ ਮਠਿਆਈਆਂ, ਰੱਖੜੀਆਂ ਅਤੇ ਵਧਾਈ ਕਾਰਡ ਭੇਂਟ ਕੀਤੇ ਗਏ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਚੇਹਰਿਆਂ ’ਤੇ ਖੁਸ਼ੀ ਵੇਖ ਕੇ ਇਕ ਵੱਖਰਾ ਹੀ ਸਕੂਨ ਮਹਿਸੂਸ ਕੀਤਾ ਗਿਆ।ਵੀਨੂੰ ਗੋਇਲ ਨੇ ਕਿਹਾ ਕਿ ਭੈਣ ਭਰਾ ਦਾ ਰਿਸ਼ਤਾ ਸਮਾਜ ਵਿੱਚ ਇਕ ਪਵਿੱਤਰ ਅਤੇ ਬਹੁਤ ਹੀ ਮਹੱਤਵਪੂੁਰਨ ਰਿਸ਼ਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਥੇ ਅਸੀ ਇੱਕਠੇ ਕੰਮ ਕਰਦੇ ਅਤੇ ਪੜ੍ਹਦੇ ਹਾਂ। ਉਥੇ ਹੀ ਸਾਨੂੰ ਇਕ ਦੂਜੇ ਪ੍ਰਤੀ ਪਿਆਰ ਅਤੇ ਆਦਰ ਸਤਿਕਾਰ ਕਰਦੇ ਹੋਏ ਸੰਸਕਾਰਾਂ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਹਮੇਸ਼ਾਂ ਹੀ ਸੰਸਕਾਰਤਮਿਕ ਸੁਭਾਅ ਅਪਨਾਉਣ ਨਾਲ ਜੀਵਨ ਦਾ ਉਦੇਸ਼ ਪ੍ਰਾਪਤ ਕਰਨਾ ਚਾਹੀਦਾ ਹੈ।ਜਿਸ ਨਾਲ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੋਸ਼ਨ ਹੰੁਦਾ ਹੈ।ਇਸ ਮੌਕੇ ਐਮ.ਕੇ ਮੰਨਾ, ਪਰਮਿੰਦਰ ਕੌਰ, ਮਮਤਾ ਜੈਨ ਆਦਿ ਵੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply