Saturday, April 18, 2026

ਖ਼ਾਲਸਾ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੇੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਦੇ PPN3008201812ਵਿਦਿਆਰਥੀਆਂ ਨੇ ਆਈ.ਕੇ.ਜੀ.ਪੀ.ਟੀ.ਯੂ ਪ੍ਰੀਖਿਆ ’ਚ ਉਚ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਉਕਤ ਇਮਤਿਹਾਨ ’ਚ ਸੀ.ਐਸ.ਈ ਵਿਸ਼ੇ ਦੇ ਸਮੈਸਟਰ 5ਵੇਂ ਦੀ ਸੁਮਨ ਨੇ ਐਸ. ਜੀ. ਪੀ. ਏ. 9.84 ਨਾਲ ਪਹਿਲਾਂ, ਸਮੈਸਟਰ ਤੀਜਾ ਦੀ ਮਨਪ੍ਰੀਤ ਕੌਰ ਨੇ 9.54 ਨਾਲ ਦੂਜਾ ਅਤੇ ਸਮੈਸਟਰ 5ਵਾਂ ਦੀ ਅਰਸ਼ਪ੍ਰੀਤ ਕੌਰ ਤੇ ਸਿਮਰਨਦੀਪ ਕੌਰ ਨੇ 9.24 ਨਾਲ ਚੌਥਾ ਸਥਾਨ ਹਾਸਲ ਕੀਤਾ।
    ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੇ 13 ਵਿਦਿਆਰਥੀਆਂ ਵੱਲੋਂ ਉਕਤ ਇਮਤਿਹਾਨ ’ਚ ਸ਼ਾਨਦਾਰ ਸਥਾਨ ਪ੍ਰਾਪਤ ਕਰਨ ’ਤੇ ਮੁਬਾਰਕਬਾਦ ਦਿੰਦਆ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਸ਼ਲਾਘਾ ਕੀਤੀ।ਛੀਨਾ ਨੇ ਪ੍ਰੀਖਿਆ ’ਚ ਉਪਲਬੱਧੀ ਹਾਸਲ ਕਰਨ ’ਤੇ ਵਿਦਿਆਰਥੀਆਂ ਨੂੰ ਮੈਨੇਜ਼ਮੈਂਟ ਦੇ ਨਿਯਮਾਂ ਅਨੁਸਾਰ ਸਕਾਰਸ਼ਿਪ ਦੇਣ ਦਾ ਐਲਾਨ ਵੀ ਕੀਤਾ।
    ਡਾ. ਬਾਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਛੀਨਾ ਵੱਲੋਂ ਵਿਦਿਆਰਥੀਆਂ ਦੀ ਉਕਤ ਉਪਲਬੱਧੀ ’ਤੇ ਸਕਾਲਰਸ਼ਿਪ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਦੀਆਂ ਹੋਰਨਾਂ ਵਿਦਿਆਰਥੀਆਂ ਜਿਸ ’ਚ ਸਮੈਸਟਰ ਤੀਜਾ ਦੀ ਸਿਮਰਨਜੀਤ ਕੌਰ ਨੇ 9.31 ਅਤੇ ਐਮ.ਈ ਵਿਸ਼ੇ ਦੇ ਸਮੈਸਟਰ ਤੀਜਾ ਦੇ ਜਸਪਾਲ ਸਿੰਘ ਨੇ 9.24 ਅਤੇ ਸਮੈਸਟਰ 7ਵਾਂ ਸੀ. ਐਸ. ਈ. ਵਿਸ਼ੇ ਦੇ ਅਮਿਤ ਸ਼ਰਮਾ ਨੇ 91. 53 ਪ੍ਰਤੀਸ਼ਤ ਨਾਲ 5ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸਿਵਲ ਵਿਸ਼ੇ ਸਮੈਸਟਰ ਪੰਜਵਾਂ ਦੀ ਸੈਫ਼ਾਲੀ ਅਗਰਵਾਲ ਨੇ 8.66 ਨਾਲ 7ਵਾਂ, ਸੁਮਨਦੀਪ ਕੌਰ ਸੀ. ਐਸ. ਈ. ਸਮੈਸਟਰ ਪੰਜਵਾਂ ਨੇ 9.04 ਅਤੇ ਦੀਪਸ਼ਿਖ਼ਾ ਐਮ. ਈ. ਸਮੈਸਟਰ 7ਵਾਂ 87.65 ਨਾਲ 8ਵਾਂ ਸਥਾਨ ਪ੍ਰਾਪਤ ਕੀਤਾ। ਜਦ ਕਿ ਸੀ. ਐਸ. ਈ. ਸਮੈਸਟਰ ਤੀਜਾ ਦੀ ਰਿਪੀ ਸ਼ਰਮਾ ਨੇ 9.15, ਕਰਨਬੀਰ ਸਿੰਘ ਐਮ. ਈ. ਸਮੈਸਟਰ 7ਵਾਂ ਨੇ 87.53 ਅਤੇ ਰਮਨਦੀਪ ਕੌਰ ਐਮ. ਈ. ਸਮੈਸਟਰ ਤੀਜਾ ਨੇ 8.90 ਨਾਲ 9ਵਾਂ ਸਥਾਨ ਹਾਸਲ ਕੀਤਾ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਲਈ ਅਗਾਂਹ ਜੀਵਨ ’ਚ ਸਿਖ਼ਰਾਂ ਛੂਹਣ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply