Wednesday, June 24, 2026

ਦਿਨ ਦਿਹਾੜੇ ਚੋਰੀ- ਲੱਖਾਂ ਦੇ ਗਹਿਣਿਆਂ ਤੇ ਨਗਦੀ `ਤੇ ਚੋਰਾਂ ਨੇ ਕੀਤਾ ਹੱਥ ਸਾਫ

ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਦੇ ਵਾਰਡ ਨੰ 2 ਦੀ ਪਰਸਰਾਮ ਕਾਲੋਨੀ ਵਿੱਚ ਦਿਨ-ਦਿਹਾੜੇ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਰੋਹਤਾਸ਼ ਕੁਮਾਰ ਵਿੱਕੀ ਪੁੱਤਰ ਵਿਜੈ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.00 ਵਜੇ ਦੇ ਕਰੀਬ ਉਹ ਆਪਣੀ ਪਤਨੀ ਨੂੰ ਲੈ ਕੇ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿੱਚੋ ਦਵਾਈ ਲੈਣ ਗਿਆ ਸੀ ਅਤੇ ਆਪਣੇ ਪਿਤਾ ਵਿਜੈ ਕੁਮਾਰ ਨੂੰ ਆਪਣੀ ਦੁਕਾਨ `ਤੇ ਬੈਠਾ ਗਿਆ।ਜਦੋ ਉਹ 12.00 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ੳਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਾਇਆ ਸੀ ਅਤੇ ਅਲਮਾਰੀ ਵਿੱਚੋ 17 ਤੋਲੇ ਸੋਨਾ, ਸਵਾ ਕਿਲੋ ਚਾਂਦੀ ਤੇ 40 ਹਜ਼ਾਰ ਰੁਪਾਏ ਦੇ ਕਰੀਬ ਨਗਦੀ ਚੋਰੀ ਹੋ ਚੁੱਕੀ ਸੀ।ਉਹਨਾਂ ਨੇ ਕਿਹਾ ਇਸ ਸਬੰਧੀ ਉਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।ਪੁਲਿਸ ਨੇ ਮੋਕੇ ਤੇ ਪਹੁੱਚ ਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ।ਡੀ.ਅੇੈਸ.ਪੀ ਮਾਨਸਾ ਨੇ ਘਟਨਾ ਸਥਾਨ `ਤੇ ਪੁੱਜ ਕੇ ਮੋਕੇ ਦਾ ਜ਼ਾਇਜ਼ਾ ਲਿਆ ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply