ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।ਕੋਚ ਸੁਖਵਿੰਦਰ ਕੌਰ (ਡੀ.ਪੀ.ਆਈ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ.ਸ.ਸ (ਮੁੰਡੇ) ਭੀਖੀ ਦਾ ਪ੍ਰਦਰਸ਼ਨ ਬੜਾ ਹੀ ਸ਼ਾਨਦਾਰ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਨੇ ਅੰਡਰ-14 ਨੈਸ਼ਨਲ ਸਟਾਇਲ ਕਬੱਡੀ, ਅੰਡਰ-17 ਨੈਸ਼ਨਲ ਸਟਾਇਲ ਕਬੱਡੀ, ਅੰਡਰ-17 ਕ੍ਰਿਕਟ, ਅੰਡਰ-19 ਖੋ-ਖੋ , ਅਤੇ ਅੰਡਰ-19 ਵਾਲੀਬਾਲ ਆਦਿ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਨੇ ਅੰਡਰ-19 ਬਾਸਕਿਟਬਾਲ ਵਿੱਚੋਂ ਦੂਜਾ ਅਤੇ ਅੰਡਰ-17 ਬਾਸਕਿਟਬਾਲ, ਅੰਡਰ-19 ਕ੍ਰਿਕਟ, ਅੰਡਰ-17 ਖੋ-ਖੋ, ਅੰਡਰ-19 ਨੈਸ਼ਨਲ ਸਟਾਇਲ ਕਬੱਡੀ ਅਦਿ ਖੇਡਾਂ ਵਿੱਚ ਤੀਜਾ ਸਥਾਨ ਸਥਾਨ ਹਾਸਲ ਕੀਤਾ।
ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਖੇਡਾਂ ਦਾ ਸਾਡੇ ਸਰੀਰ ਦਾ ਸਰਵਪੱਖੀ ਵਿਕਾਸ ਤੇ ਤੰਦਰੁਸਤ ਰੱਖਣ ਲਈ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਸਾਨੂੰ ਸਮੂਹ ਵਿਦਿਆਰਥੀਆਂ ਨੂੰ ਇਹਨਾਂ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਅਖੀਰ ਵਿੱਚ ਪ੍ਰਿੰਸੀਪਲ ਨੇ ਕੋਚ ਸੁਖਵਿੰਦਰ ਕੌਰ (ਡੀ.ਪੀ.ਆਈ) ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਸਕੂਲ ਸਟਾਫ ਮੈਬਰਜ਼ ਨਾਇਬ ਸਿੰਘ, ਜਸਬੀਰ ਸਿੰਘ ਮੱਤੀ, ਯਾਦਵਿੰਦਰ ਸਿੰਘ,ਪਰਮਜੀਤ ਸਿੰਘ, ਮਨੌਜ ਕੁਮਾਰ, ਵਰਿੰਦਰ ਕੁਮਾਰ,ਰਮਨਦੀਪ ਕੁਮਾਰ, ਰਜਿੰਦਰਪਾਲ ਸਿੰਘ, ਸ਼੍ਰੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਰਮਨ ਜਿੰਦਲ, ਰਾਜ ਕੁਮਾਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਪਰਮਿੰਦਰ ਕੌਰ, ਕਰਨਦੀਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media