ਬਠਿੰਡਾ, 31 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਸਥਾਨਕ ਸ਼ਹਿਰੀ ਵਲੋਂ 2019 ਦੀਆਂ ਚੋਣਾਂ ਸਬੰਧੀ ਇਕ
ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਰੀਨਾ ਜੇਤਲੀ ਵਲੋਂ ਸ਼ਿਰਕਤ ਕੀਤੀ ਗਈ।ਉਨ੍ਹਾਂ ਦਾ ਸੁਆਗਤ ਪਰਮਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਅਤੇ ਵਿਨੋਦ ਕੁਮਾਰ ਬਿੰਟਾ ਸ਼ਹਿਰੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਵਲੋਂ ਕੀਤਾ ਗਿਆ।ਮਹਿਲਾ ਮੋਰਚਾ ਸ਼ਹਿਰੀ ਦੀਆਂ ਅਹੁੱਦੇਦਾਰ ਗੁਰਵਿੰਦਰ ਕੌਰ ਮਾਂਗਟ ਡਿਪਟੀ ਮੇਅਰ, ਸੋਨੀਆ ਉਬਰਾਏ, ਲਵਲੀ ਚੌਧਰੀ, ਅੰਨੂ ਗਰਗ,ਬੀਬਾ ਰਵਨੀਤ ਕੌਰ, ਮਨਦੀਪ ਸਿੱਧੂ, ਵਰਣਜੀਤ ਕੌਰ, ਕਰੀਨਾ ਅਰੋੜਾ ਆਦਿ ਸ਼ਾਮਲ ਸਨ।ਮੀਟਿੰਗ ਵਿੱਚ ਵਿਚਾਰ ਵਟਾਦਰਾਂ ਕਰਦਿਆਂ ਅਹੁੱਦੇਦਾਰਾਂ ਨੇ ਪਾਰਟੀ ਦੀ ਸਫ਼ਲਤਾ ਲਈ ਸਭਨਾਂ ਕੋਲੋਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਲਿਆ ਗਿਆ।ਪੰਜਾਬ ਪ੍ਰਧਾਨ ਰੀਣਾ ਜੇਤਲੀ ਨੇ 2019 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਔਰਤਾਂ ਨੂੰ ਵੱਧ ਚੜ੍ਹ ਕੇ ਬੀ.ਜੇ.ਪੀ.-ਅਕਾਲੀ ਦਲ ਦੀ ਪੂਰੀ ਤਨਦੇਹੀ ਨਾਲ ਸਹਾਇਤਾ ਕਰਨੀ ਹੈ।ਬੀ.ਜੇ.ਪੀ ਸੀਨੀਅਰ ਨੇਤਾ ਨੀਲਮ ਸ਼ਰਮਾ, ਅੰਜਨੀ ਰਾਣੀ ਐਮ.ਸੀ ਨੇ ਫੁੱਲ ਦੀਆਂ ਮਾਲਾ ਪਾ ਕੇ ਰੀਨਾ ਜੇਤਲੀ ਨੂੰ ਜੀ ਆਇਆ ਕਿਹਾ।ਸਮਾਜ ਸੇਵਕਾ ਵੀਨੂੰ ਗੋਇਲ ਨੇ ਸਭਨਾਂ ਦਾ ਧੰਨਵਾਦ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media