Tuesday, April 7, 2026

ਲੋਕ ਪੱਖੀ ਬੁੱਧੀਜੀਵੀਆਂ `ਤੇ ਮੋਦੀ ਸਰਕਾਰ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ – ਲਿਬਰੇਸ਼ਨ ਆਗੂ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਨੁੱਖੀ ਅਧਿਕਾਰ ਅੰਦੋਲਨ ਦੇ ਮੋਹਰੀ ਆਗੂਆਂ ਅਤੇ ਦੇਸ਼ ਦੇ ਜਾਣੇ ਪਛਾਣੇ ਲੋਕ ਪੱਖੀ PPN0209201803ਬੁੱਧੀਜੀਵੀਆਂ-ਵਰਵਰਾ ਰਾਓ, ਗੌਤਮ ਨੌਲੱਖਾ, ਸੁਧਾ ਭਾਰਦਵਾਜ, ਅਨਿਲ ਤੇਲਤੁੰਬੜੇ, ਵਰਨੋਨ ਗੋਂਜਾਲਵਿਸ ਅਤੇ ਅਰੁਨ ਫਰੇਰਾ ਨੂੰ ਮਹਾਂਰਾਸ਼ਟਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਖਿਲਾਫ਼ ਵੱਖੱਵੱਖ ਸੰਘਰਸ਼ਸ਼ੀਲ ਸੰਗਠਨਾਂ ਵਲੋਂ ਅੱਜ ਇਥੇ ਸ਼ਹਿਰ ਵਿਚ ਭਾਜਪਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਵਿਰੁੱਧ ਇੱਕ ਜੋਸ਼ੀਲਾ ਮੁਜ਼ਾਹਰਾ ਕੀਤਾ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਰਥੀ ਫੂਕੀ ।
        ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ, ਇਨਕਲਾਬੀ ਨੌਜਵਾਨ ਸਭਾ, ਆਇਸਾ, ਡੀ.ਟੀ.ਐਫ, ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ), ਲੇਖਕਾਂ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਕੀਤੇ ਗਏ ਇਸ ਰੋਸ ਵਿਖਾਵੇ ਦੀ ਅਗਵਾਈ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ, ਮਹਾਂ ਸਭਾ ਦੇ ਕੇਂਦਰੀ ਆਗੂ ਪ੍ਰਸ਼ੋਤਮ ਸ਼ਰਮਾ, ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਸੁਖਦਰਸ਼ਨ ਨੱਤ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਏਪਵਾ ਦੀ ਕੇਂਦਰੀ ਆਗੂ ਜਸਬੀਰ ਕੌਰ ਨ    ਤ ਤੇ ਰਾਣੀ ਕੌਰ ਭੰਮੇ ਕਲਾਂ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਲਾਡੀ ਜਟਾਣਾ, ਗੁਰਪਿਆਰ ਤੇ ਕੁਲਵਿੰਦਰ, ਮਜ਼ਦੂਰ ਮੁਕਤੀ ਮੋਰਚੇ ਦੇ ਗੁਰਸੇਵਕ ਮਾਨ, ਦਰਸ਼ਨ ਸਿੰਘ ਦਾਨੇਵਾਲਾ, ਸਾਹਿਤਕਾਰ ਜਸਬੀਰ ਢੰਡ, ਦਰਸ਼ਨ ਜੋਗਾ, ਪ੍ਰਿੰਸੀਪਲ ਦਰਸ਼ਨ ਢਿੱਲੋਂ, ਮੁਲਾਜ਼ਮ ਆਗੂ ਸਿਕੰਦਰ ਸਿੰਘ, ਅਮੋਲਕ ਡੇਲੂਆਣਾ ਤੇ ਬਿੱਕਰ ਸਿੰਘ ਰੱਲਾ ਅਤੇ ਆਇਸਾ ਆਗੂ ਪ੍ਰਦੀਪ ਗੁਰੂ ਤੇ ਰੀਤੂ ਕੌਰ ਵਲੋਂ ਕੀਤੀ ਗਈ ।
         ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਅਪਣੀ `ਹਿੰਦੂ ਰਾਸ਼ਟਰ` ਦੀ ਫਿਰਕੂ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਤਹਿਤ ਦਲਿਤਾਂ, ਆਦਿਵਾਸੀਆਂ, ਧਾਰਮਿਕ ਤੇ ਕੌਮੀ ਘੱਟਗਿਣਤੀਆਂ ਅਤੇ ਜਮਹੂਰੀ ਵਿਅਕਤੀਆਂ ਨੂੰ ਗਊ, ਲਵ ਜਿਹਾਦ, ਭੀੜ ਹਤਿਆਵਾਂ ਤੇ ਚੋਣਵੇਂ ਕਤਲਾਂ ਦੇ ਜ਼ਰੀਏ ਅਪਣਾ ਨਿਸ਼ਾਨਾ ਬਣਾ ਰਹੀ ਹੈ।ਦੂਜੇ ਪਾਸੇ ਇਹ ਅਪਣੀ ਹੋਂਦ, ਜਿਉਣ ਦੇ ਸਾਧਨਾਂ, ਰੁਜ਼ਗਾਰ, ਖੇਤੀ, ਛੋਟੇ ਵਪਾਰ- ਕਾਰੋਬਾਰਾਂ, ਕੁਦਰਤੀ ਸੋਮਿਆਂ ਅਤੇ ਅਪਣੇ ਮਾਨ ਸਨਮਾਨ ਦੀ ਰਾਖੀ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਆਮ ਲੋਕਾਂ ਦੀ ਆਵਾਜ਼ ਤੇ ਜਦੋਜਹਿਦ ਨੂੰ ਅੰਨੇ ਹਕੂਮਤੀ ਦਮਨ ਆਸਰੇ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।ਇਸੇ ਮੰਤਵ ਲਈ ਉਹ ਸਰਕਾਰ ਦੀਆਂ ਜਾਬਰ ਤੇ ਫਾਸਿਸਟ ਨੀਤੀਆਂ ਖਿਲਾਫ਼ ਡੱਟ ਕੇ ਲਿਖਣ ਤੇ ਬੋਲਣ ਵਾਲੇ ਦੇਸ਼ ਦੇ ਤਮਾਮ ਜਮਹੂਰੀ ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਉਤੇ ਝੂਠੇ ਕੇਸ ਮੜ੍ਹ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਣ ਦੀਆਂ ਤਾਨਾਸ਼ਾਹ ਸਾਜਿਸ਼ਾਂ ਰਚ ਰਹੀ ਹੈ।ਪਰ ਦੇਸ਼ ਦੀਆਂ ਇਨਕਲਾਬੀ ਜਮਹੂਰੀ ਪ੍ਰਗਤੀਸ਼ੀਲ ਅਤੇ ਧਰਮ ਨਿਰਪੱਖ ਸ਼ਕਤੀਆਂ ਮਿਲ ਕੇ, ਦੇਸ਼ ਤੋੜਕ, ਫਿਰਕੂ ਤੇ ਕੁੱਝ ਕਾਰਪੋਰੇਟ ਘਰਾਣਿਆਂ ਦੀ ਪਿੱਠੂ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦੇਣਗੀਆਂ।2019 ਦੀਆਂ ਸੰਸਦੀ ਚੋਣਾਂ ਵਿਚ ਸੰਘ-ਭਾਜਪਾ ਰੂਪੀ ਇਸ ਫਾਸਿਸਟ ਤੇ ਕਾਤਲੀ ਗਿਰੋਹ ਨੂੰ ਉਖਾੜ ਸੁੱਟਣ ਲਈ ਉਹ ਅਪਣੀ ਪੂਰੀ ਤਾਕਤ ਝੋਕ ਦੇਣਗੇ ।
        ਵਿਖਾਵਾਕਾਰੀਆਂ ਨੇ ਸਮੂਹ ਜਮਹੂਰੀ ਤਾਕਤਾਂ ਦੇ ਸੱਦੇ `ਤੇ 5 ਸਤੰਬਰ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਦੇਸ਼ ਵਿਆਪੀ ਸੱਦੇ ਨੂੰ ਵਿਆਪਕ ਤੌਰ `ਤੇ ਸਫ਼ਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply