Thursday, July 3, 2025
Breaking News

ਕਾਲਜ ਦੇ ਪ੍ਰੋਫੈਸਰ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ

ਭੀਖੀ (ਮਾਨਸਾ) 2 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ PPN0209201802ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕਾਲਜ ਅੰਦਰ ਵਿਦਿਆਰਥੀਆਂ ਦਾ ਇਕੱਠ ਕਰਕੇ ਕਾਲਜ ਦੇ ਗੇਟ ਅੱਗੇ ਕਾਲਜ ਦੇ ਇੱਕ ਪ੍ਰੋਫੈਸਰ ਖਿਲਾਫ ਅਰਥੀ ਫੂਕ ਪ੍ਰਦਰਸ਼ਨ ਕਰ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।ਇਹ ਪ੍ਰਦਰਸ਼ਨ ਵਿਦਿਆਰਥੀ ਮੱਖਣ ਸਿੰਘ ਨੂੰ ਇਨਸਾਫ਼ ਦਵਾਉਣ ਲਈ ਕੀਤਾ ਗਿਆ ਜੋ ਕਿ 31 ਅਗਸਤ ਪ੍ਰੋਫੈਸਰ ਵਲੋਂ ਦਿੱਤੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਗਿਆ ਸੀ।ਮੱਖਣ ਸਿੰਘ ਦੀ ਲਾਸ਼ ਕੋਲੋ ਇੱਕ ਚਿੱਠੀ ਮਿਲੀ ਜਿਸ ਵਿੱਚ ਉਸ ਨੇ ਲਿਖਿਆ ਕਿ ਪ੍ਰੋਫੈਸਰ ਨੇ ਉਸ ਦੀ ਜਿੰਦਗੀ ਤਬਾਹ ਕਰ ਦਿੱਤੀ ਹੈ।ਉਹ ਉਸ ਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੰਦਾ ਹੈ, ਉਸ ਦੀ ਮੌਤ ਦਾ ਕਾਲਜ ਦਾ ਪ੍ਰੋਫੈਸਰ ਹੈ।
ਆਇਸਾ ਆਗੂ ਨੇ ਕਿਹਾ ਕਿ ਉਕਤ ਪ੍ਰੋਫੈਸਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਜੇਕਰ ਪ੍ਰਸ਼ਾਸ਼ਨ ਦੀ ਮਿਲੀ ਭੁਗਤ ਕਾਰਨ ਉਸ ਦੀ ਗ੍ਰਿਫਤਾਰ ਨਾ ਕੀਤੀ ਅਤੇ ਅਗਾਉਂ ਜਮਾਨਤ ਦਾ ਮੌਕਾ ਦਿੱਤਾ ਗਿਆ ਤਾਂ ਮੰਗਲਵਾਰ ਨੂੰ ਕਾਲਜ ਬੰਦ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।ਇਸ ਸਮੇਂ ਗੁਰਵਿੰਦਰ ਨੰਦਗੜ੍ਹ, ਨਵਦੀਪ ਗੁਰੂ, ਰੀਤੂ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ ਆਦਿ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply