ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਜ਼ਿਲਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਸਮੂਹ ਅਗਾਂਹ ਵਧੂਜਨਤਕ ਜਥੇਬੰਦੀਆਂ 3 ਸਤੰਬਰ ਨੂੰ
ਬਾਅਦ ਦੁਪਹਿਰ ਤਿੰਨ ਵਜੇ ਭੰਡਾਰੀ ਪੁਲ `ਤੇ ਇਕੱਠੇ ਹੋ ਕੇ ਭਾਰਤ `ਚ ਪੰਜ ਨਾਮਵਰ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ, ਲੋਕ ਪੱਖ ਵਕੀਲਾਂ ਅਤੇ ਕਵੀਆਂ ਦੀਆਂ ਕੀਤੀਆਂ ਗ੍ਰਿਫ਼ਤਾਰੀਆਂ ਵਿਰੁੱਧ ਰੈਲੀ ਕਰਕੇ ਮੁਜ਼ਾਹਰਾ ਕਰਨਗੀਆਂ।ਇਹ ਫੈਸਲਾ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੀਆਂ ਅੰਮਿ੍ਰਤਸਰ ਇਕਾਈਆਂ ਦੇ ਸੱਦੇ ’ਤੇ ਇਨ੍ਹਾਂ ਸਮੂਹ ਜਨਤਕ ਜਥੇਬੰਦੀਆਂ ਦੀ ਕੀਤੀ ਮੀਟਿੰਗ ਲਿਆ ਗਿਆ।ਮੀਟਿੰਗ ਵਿਚ ਲੋਕ ਪੱਖੀ ਵਕੀਲਾਂ ਸੁਧਾਰ ਭਾਰਦਵਾਜ, ਵਰਨੌਨ ਗੌਂਜਾਲਵੇਜ ਤੇ ਅਰੁਨ ਫਰੇਰਾ, ਤੇਲਗੂ ਕਵੀ ਵਾਰਵਰਾ ਰਾਓ ਅਤੇ ਜਮਹੂਰੀ ਅਧਿਕਾਰ ਦੀ ਲਹਿਰ ਦੇ ਕੌਮੀ ਪੱਧਰ ਦੇ ਆਗੂ ਗੌਤਮ ਜਵਲੱਖਾ ਦੀਆਂ ਗ੍ਰਿਫਤਾਰੀਆਂ ਅਤੇ ਦਲਿਤ ਬੁੱਧੀਜੀਵੀ ਪ੍ਰੋਫੈਸਰ ਆਨੰਦ ਤੇਲਤੰੁਬੜੇ ਅਤੇ ਆਦਿ ਵਾਸੀਆਂ ਦੇ ਹੱਕਾਂ ਲਈ ਲੜਨ ਵਾਲੇ ਸਟੇਨ ਸਵਾਮੀ ਅਤੇ ਹੋਰ ਕਾਰਕੁੰਨਾਂ ਦੇ ਘਰਾਂ ਉਪਰ ਮਾਰੇ ਗਏ ਛਾਪਿਆਂ ਨੂੰ ਭਾਜਪਾ ਅਤੇ ਸੰਘ ਦੀਆਂ ਕੇਂਦਰ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਦੁਆਰਾ ਕੀਤਾ ਇਕ ਫਾਸ਼ੀ ਹਮਲਾ ਕਹਿੰਦੇ ਹੋਏ ਇਨ੍ਹਾਂ ਦੀ ਨਿੰਦਾ ਕੀਤੀ।
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਤੋਂ ਪਰਮਿੰਦਰ ਸਿੰਘ, ਯਸ਼ਪਾਲ ਝਬਾਲ ਅਤੇ ਅਮਰਜੀਤ ਭੱਲਾ, ਜਮਹੂਰੀ ਕਿਸਾਨ ਸਭਾ ਤੋਂ ਡਾ. ਬਲਵਿੰਦਰ ਛੇਹਰਟਾ, ਪੰਜਾਬ ਕਿਸਾਨ ਸਭਾ ਤੋਂ ਕਾਮਰੇਡ ਲਖਬੀਰ ਨਿਜ਼ਾਮਪੁਰਾ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਮੀਤ ਸਿੰਘ ਅਤੇ ਸੁਖਮੀਤ ਸਿੰਘ, ਡੈਮੋਕਰੇਟਿਕ ਟੀਚਰਜ਼ ਫਰੰਟ ਤੋਂ ਅਸ਼ਵਨੀ ਅਵਸਥੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਕਾਮਰੇਡ ਰਛਪਾਲ ਸਿੰਘ, ਲੋਕ ਮੋਰਚਾ ਤੋਂ ਕਾਮਰੇਡ ਗੁਰਬਚਨ ਸਿੰਘ ਅਤੇ ਕਾਮਰੇਡ ਅਜੀਤ ਸਿੰਘ, ਸਟੂਡੈਂਟ ਸਟਰਗਲ ਕਮੇਟੀ ਤੋਂ ਵਿਜੈ ਕੁਮਾਰ ਅਤੇ ਗੁਰਪਾਲ ਸਿੰਘ ਗੁਰੀ, ਕਿਸਾਨ ਸੰਘਰਸ਼ ਕਮੇਟੀ ਆਜਾਦ ਤੋਂ ਹਰਜੀਤ ਸਿੰਘ ਝੀਤੇ ਅਤੇ ਇਪਟਾ ਤੋਂ ਹਰੀਸ਼ ਕੈਲੇ ਨੇ ਇਸ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media