ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਭਾਰਤ ਨੂੰ ਸਵੱਛ ਬਣਾਉਣ ਦੀ ਮੁਹਿੰਮ ਤਹਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ
ਕਟੜਾ ਕਰਮ ਸਿੰਘ ਵਿਖੇ ਮਿਊਂਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ।ਸਕੂਲ ਪਿ੍ਰੰਸੀਪਲ ਡਾ: ਅਮਰਪਾਲੀ ਨੇ ਬੱਚਿਆਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਨਾ ਦਿੱਤੀ।ਬੱਚਿਆਂ ਨੂੰ ਕਾਰਪੋਰੇਸ਼ਨ ਵਲੋਂ ਆਏ ਰਾਜਨ ਕੁਮਾਰ ਦਰੋਗਾ ਵਲੋਂ `ਖੁੱਲੇ ਵਿੱਚ ਸ਼ੋਚ` ਨਾ ਕਰਨ ਅਤੇ ਇਹ ਸੁਨੇਹਾ ਹੋਰਨਾ ਤੱਕ ਪਹੁੰਚਾਉਣ ਲਈ ਪ੍ਰੇਰਿਆ ਗਿਆ।ਬੱਚਿਆਂ ਵਲੋਂ ਸਵੱਛ ਭਾਰਤ ਤੇ ਸਬੰਧੀ ਭਾਸ਼ਣ ਦਿੱਤੇ ਗਏ।ਅੱਵਲ ਆਈਆਂ ਵਿਦਿਆਰਥਣਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਸੁਮਨ, ਮੈਡਮ ਲਵਲੀ, ਸ਼ੰਕਰ ਰਾਜਪੂਤ, ਸ੍ਰੀਮਤੀ ਨਰਿੰਦਰ ਕੌਰ ਗਿਲ, ਮੈਡਮ ਨਿਸ਼ਾ, ਦਪਿੰਦਰ ਕੌਰ ਅਤੇ ਹੋਰ ਸਕੂਲ ਸਟਾਫ ਹਾਜਰ ਸੀ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media