ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ੱਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਦੀ ਬਰਾਂਚ ਨਥਾਣਾ ਵਿਖੇ ਵਿੱਤੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਬਰਾਂਚ ਮੈਨੇਜਰ ਮਨਿੰਦਰ ਸਿੰਘ ਨੇ ਬੈਂਕ ਵੱਲੋਂ ਗ੍ਰਾਹਕਾਂ ਲਈ ਅਮਾਨਤ ਦਰਾਂ ਵਿੱਚ ਭਾਰੀ ਵਾਧੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਕ ਸਾਲ ਦੀ ਅਮਾਨਤ ਰਾਸ਼ੀ `ਤੇ 7.75% ਅਤੇ ਸੀਨੀਅਰ ਸਿਟੀਜਨ ਲਈ ਇਕ ਸਾਲ ਦੀ ਅਮਾਨਤ ਰਾਸ਼ੀ ਤੇ 8.੦੦% ਸਲਾਨਾ ਦਰਾਂ ਨਾਲ ਵਿਆਜ ਦਿੱਤਾ ਜਾਵੇਗਾ।ਲੋਕਾਂ ਨੂੰ ਅਪੀਲ ਕਰਦਿਆਂ ਮੈਨੇਜਰ ਨੇ ਕਿਹਾ ਕਿ ਉਨਾਂ ਦੇ ਬੈਂਕ ਵਿੱਚ ਵੱਧ ਤੋਂ ਵੱਧ ਅਮਾਨਤ ਰਾਸ਼ੀ ਜਮਾਂ ਕਰਵਾ ਕੇ ਲੋਕ ਇਸ ਵਿਸ਼ੇਸ ਸਕੀਮ ਦਾ ਲਾਭ ਉਠਾਓ। ਬਰਾਂਚ ਮੈਨੇਜਰ ਵੱਲੋਂ ਰਸਮੀ ਤੌਰ `ਤੇ ਏ.ਟੀ.ਐਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਨਾਲ ਐਰੀ ਮਹੇਸ਼ਵਰੀ, ਸਕੱਤਰ ਰਾਜ ਸਿੰਘ ਕੈਸ਼ੀਅਰ ਇਕਬਾਲ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਸੱਤ ਨਰੈਣ ਸ਼ਰਮਾ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਸਕੱਤਰ ਮੇਜਰ ਸਿੰਘ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media