Monday, July 27, 2026

ਕੋਆਪ੍ਰੇਟਿਵ ਬੈਂਕ ਵਲੋਂ ਏ.ਟੀ.ਐਮ ਦਾ ਉਦਘਾਟਨ

PPN0709201804ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ੱਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਦੀ ਬਰਾਂਚ ਨਥਾਣਾ ਵਿਖੇ ਵਿੱਤੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਬਰਾਂਚ ਮੈਨੇਜਰ ਮਨਿੰਦਰ ਸਿੰਘ ਨੇ ਬੈਂਕ ਵੱਲੋਂ ਗ੍ਰਾਹਕਾਂ ਲਈ ਅਮਾਨਤ ਦਰਾਂ ਵਿੱਚ ਭਾਰੀ ਵਾਧੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਕ ਸਾਲ ਦੀ ਅਮਾਨਤ ਰਾਸ਼ੀ `ਤੇ 7.75% ਅਤੇ ਸੀਨੀਅਰ ਸਿਟੀਜਨ ਲਈ ਇਕ ਸਾਲ ਦੀ ਅਮਾਨਤ ਰਾਸ਼ੀ ਤੇ 8.੦੦% ਸਲਾਨਾ ਦਰਾਂ ਨਾਲ ਵਿਆਜ ਦਿੱਤਾ ਜਾਵੇਗਾ।ਲੋਕਾਂ ਨੂੰ ਅਪੀਲ ਕਰਦਿਆਂ ਮੈਨੇਜਰ ਨੇ ਕਿਹਾ ਕਿ ਉਨਾਂ ਦੇ ਬੈਂਕ ਵਿੱਚ ਵੱਧ ਤੋਂ ਵੱਧ ਅਮਾਨਤ ਰਾਸ਼ੀ ਜਮਾਂ ਕਰਵਾ ਕੇ ਲੋਕ ਇਸ ਵਿਸ਼ੇਸ ਸਕੀਮ ਦਾ ਲਾਭ ਉਠਾਓ। ਬਰਾਂਚ ਮੈਨੇਜਰ ਵੱਲੋਂ ਰਸਮੀ ਤੌਰ `ਤੇ ਏ.ਟੀ.ਐਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਨਾਲ ਐਰੀ ਮਹੇਸ਼ਵਰੀ, ਸਕੱਤਰ ਰਾਜ ਸਿੰਘ ਕੈਸ਼ੀਅਰ ਇਕਬਾਲ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਸੱਤ ਨਰੈਣ ਸ਼ਰਮਾ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਸਕੱਤਰ ਮੇਜਰ ਸਿੰਘ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply