ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫਿਲਮ ਕੌਮ ਦੇ ਹੀਰੇ ਜੋ ਕੱਲ 22 ਅਗਸਤ ਨੂੰ ਰਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰੰਦਰ ਸਾਹਿਬ ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੀ ਮੂੰਹ ਬੋਲਦੀ ਸੱਚੀ ਕਹਾਣੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਪੰਜਾਬ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਕਾਂਗਰਸੀ ਅਤੇ ਭਾਜਪਾ ਆਗੂ ਫਿਲਮ ਪ੍ਰਤੀ ਬੇਲੋੜੀ ਬਿਆਨਬਾਜੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ। ਫਿਲਮ ਸੱਚ ਦੇ ਅਧਾਰ ਅਤੇ ਸੱਚ ਲੋਕਾਂ ਦੇ ਸਾਹਮਣੇ ਰੱਖਣਾ ਕੋਈ ਗੁਨਾਹ ਨਹੀਂ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਸਰਵ-ਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੈਕਾ ਗੁਰਦੁਆਰਿਆਂ ਨੂੰ 84 ਵਿੱਚ ਕੇਂਦਰ ਦੀ ਹਕੂਮਤ ਵੱਲੋਂ ਟੈਂਕਾਂ-ਤੋਪਾਂ ਨਾਲ ਢੇਹ-ਢੇਰੀ ਕੀਤਾ ਗਿਆ ਤੇ ਅਨੈਕਾਂ ਨਿਰਦੋਸ਼ਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਹ ਦੁਨੀਆਂ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ, ਜਦੋਂ ਕਿਸੇ ਹਕੂਮਤ ਨੇ ਆਪਣੇ ਵਾਸੀ ਬਸ਼ਿੰਦਿਆਂ ਨੂੰ ਜਾਨੋ ਮਾਰਨ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਹੁਕਮ ਦਿੱਤੇ ਹੋਣਗੇ। ਉਹਨਾਂ ਕਿਹਾ ਕਿ ਪਹਿਲਾਂ ਵੀ ਅਨੈਕਾਂ ਫਿਲਮਾਂ ਬਣੀਆਂ ਹਨ ਜੋ ਸੱਚੀਆਂ ਕਹਾਣੀਆਂ ਦੇ ਅਧਾਰ ਤੇ ਹਨ ਅਤੇ ਫਿਲਮ ‘ਕੌਮ ਦੇ ਹੀਰੇ’ ਵੀ 1984 ਦੇ ਸੱਚ ਨੂੰ ਦਰਸਾਉਂਦੀ ਹੈ। ਇਸ ਲਈ ਜਿਹੜੇ ਲੋਕ ਅੱਜ ਫਿਲਮ ਪ੍ਰਤੀ ਬਗਾਵਤੀ ਸੁਰਾਂ ਅਲਾਪ ਰਹੇ ਹਨ, ਉਹ ਸੂਚੇਤ ਹੋਣ।ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ ਵੀ ਨਾਲ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media
