ਅਲਗੋਂ/ਅਮਰਕੋਟ 21 ਅਗਸਤ (ਹਰਦਿਆਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੇ ਲੀਡ ਬੈਂਕ ਦਫਤਰ ਤਰਨ ਤਾਰਨ ਦੇ ਸਹਿਯੋਗ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਅਲਗੋ ਕੋਠੀ ਸਾਖਾ ਵੱਲੋਂ ਗੋਦ ਲਏ ਪਿੰਡ ਭਗਵਾਨਪੁਰਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੀ.ਐਨ.ਬੀ ਦੀ ਲਾਡਲੀ ਸਕੀਮ ਦੇ ਤਹਿਤ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਸਰਕਲ ਦੇ ਡਿਪਟੀ ਜਨਰਲ ਮੈਨੇਜਰ ਸੁਰਜੀਤ ਸਿੰਘ ਨੇ ਕੀਤੀ, ਜਿੰਨਾਂ ਨੇ ਇਸ ਸਕੂਲ ਦੀਆਂ ੧੦ ਕੁੜੀਆਂ ਨੂੰ ਪੀ.ਐਨ.ਬੀ ਲਾਡਲੀ ਸਕੀਮ ਦੇ ਅਧੀਨ ਸਕੂਲ ਬੈਗ, ਕਾਪੀਆਂ ਤੇ ਬਾਲ ਪੈਨ ਆਦਿ ਵੀ ਤਕਸੀਮ ਕੀਤੇ।ਇਸ ਮੌਕੇ ਤੇ ਜੀ. ਐਨ. ਮੀਨੂੰ ਚੀਫ ਲੀਡ ਬੈਂਕ ਮੈਨੇਜਰ, ਸੰਦੀਪ ਗੁਪਤਾ ਸੀਨੀ: ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸਾਖਾ ਅਲਗੋ ਕੋਠੀ, ਮਿਸ ਨਿਰਮਲਾ ਪ੍ਰਿੰਸੀਪਲ ਸਰਕਾਰੀ ਸਕੂਲ, ਧਰਮਿੰਦਰ ਸਿੰਘ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ, ਅਮਿਤ ਕੁਮਾਰ, ਸੁਨੀਲ ਕੁਮਾਰ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ, ਸੁਖਰਾਜ ਸਿੰਘ ਮੱਲ੍ਹੀ, ਇੰਦਰਜੀਤ ਸਿੰਘ ਚੇਅਰਮੈਨ, ਆਈ.ਟੀ.ਆਈ ਕਾਲਜ਼ ਭਗਵਾਨਪੁਰਾ, ਸਕੂਲ ਦੇ ਸਾਰੇ ਬੱਚੇ ਅਤੇ ਤਕਰੀਬਨ ੫੦ ਦੇ ਕਰੀਬ ਇਲਾਕਾ ਨਿਵਾਸੀ ਵੀ ਸ਼ਾਮਿਲ ਹੋਏ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …