ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਖੁੰਬਾਂ ਦਾ ਸਿਖਲਾਈ ਕੋਰਸ 12 ਤੋਂ 19 ਸਤੰਬਰ ਤੱਕ ਕਰਵਾਇਆ ਕੀਤਾ ਜਾ ਰਿਹਾ ਹੈ।ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਕੋਰਸ 12 ਤੋਂ ਸ਼ੁਰੂ ਕੀਤਾ ਜਾ ਹੈ ਅਤੇ ਜੋ ਕਿਸਾਨ ਅਤੇ ਕਿਸਾਨ ਔਰਤਾਂ ਭਾਗ ਲੈਣ ਦੇ ਚਾਹਵਾਨ ਹਨ, ਉਕਤ ਕਿਸਾਨ ਸਿਖਲਾਈ ਕੇਂਦਰ 11 ਸਤੰਬਰ ਤੱਕ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
ਇਸ ਸਬੰਧੀ ਕਿਸਾਨ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਹਰ ਸਾਲ ਕਰਵਾਏ ਇਸ ਕੋਰਸ ’ਚ ਖੁੰਬਾਂ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਅਤੇ ਖੁੰਬਾਂ ਦੀਆਂ ਬਿਮਾਰੀਆਂ, ਕੀੜੇ-ਮਕੌੜੇ, ਖੁੰਬਾਂ ਦੀ ਕਾਸ਼ਤ, ਖਾਦ ਤਿਆਰ ਕਰਨ ਸਬੰਧੀ, ਖੁੰਬਾਂ ਦੇ ਬੀਜ਼, ਖੁੰਬਾਂ ਦੀ ਮਾਰਕਟਿੰਗ ਆਦਿ ਬਾਰੇ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਜਾਵੇਗੀ।
ਪ੍ਰਿੰ: ਡਾ. ਮਹਿਲ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਹਿੱਤ ਲੋੜੀਂਦੀ ਟ੍ਰੇਨਿੰਗ ਲੈਣ ਲਈ ਪਹੁੰਚਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਹ ਸਿਖਲਾਈ ਕੋਰਸ ਬਿਨ੍ਹਾਂ ਕਿਸੇ ਫ਼ੀਸ ਦੇ ਲਗਾਇਆ ਜਾ ਰਿਹਾ ਹੈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media