Saturday, October 10, 2026

11.5 ਕਿਲੋਂ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ

ਪਲਾਸਟਿਕ ਮੁਕਤ ਮੁਹਿੰਮ `ਚ ਲੋਕ ਦੇਣ ਸਹਿਯੋਗ – ਅਭੀਜੀਤ ਕਪਲਿਸ਼

ਭੀਖੀ ਮਾਨਸਾ, 8 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ ): ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਲਾਸਟਿਕ ਦੇ ਲਿਫਾਫਿ਼ਆਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਨਗਰ ਕੌਂਸਲ ਵਲੋਂ ਬੱਸ ਸਟੈਂਡ ਨਜ਼ਦੀਕ ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਦੌਰਾਨ ਵਰਜਿਤ ਲਿਫ਼ਾਫ਼ੇ ਜ਼ਬਤ ਕੀਤੇ ਗਏ।
ਉਨਾਂ ਦੱਸਿਆ ਕਿ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਬਲਜਿੰਦਰ ਸਿੰਘ ਦੀ ਟੀਮ ਦੁਆਰਾ 7 ਸਤੰਬਰ ਦਿਨ ਸ਼ੁਕਰਵਾਰ ਨੂੰ ਬੱਸ ਸਟੈਂਡ ਨਜ਼ਦੀਕ ਦੁਕਾਨਾਂ ਅਤੇ ਰੇਹੜ੍ਹੀਆਂ ਦੀ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕਈ ਦੁਕਾਨਦਾਰਾਂ ਅਤੇ ਰੇਹੜ੍ਹੀ ਵਾਲਿਆਂ ਪਾਸੋਂ 11.5 ਕਿਲੋ ਪਲਸਾਟਿਕ ਦੇ ਕਾਲੇ ਵਰਜ਼ਿਤ ਲਿਫਾਫੇ ਪਾਏ ਗਏ ਜਿੰਨ੍ਹਾਂ ਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਤੌਰ `ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਲਿਫ਼ਾਫੇ ਜ਼ਬਤ ਕਰਕੇ ਰੇਹੜ੍ਹੀ ਅਤੇ ਦੁਕਾਨਦਾਰਾਂ ਖਿਲਾਫ਼ ਕੈਰੀ ਬੈਗ ਕੰਟਰੋਲ ਐਕਟ 2005 ਅਧੀਨ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਕਿਹਾ ਕਿ ਪਲਾਸਟਿਕ ਗਲਣਸ਼ੀਲ ਪਦਾਰਥ ਨਾ ਹੋਣ ਕਰਕੇ ਸਾਡੀ ਸਿਹਤ ਅਤੇ ਵਾਤਾਵਰਨ ਲਈ ਹਾਨੀਕਾਰਕ ਹੈ।ਉਨ੍ਹਾਂ ਲੋਕਾਂ ਨੂੰ ਇਸ ਪਲਾਸਟਿਕ ਮੁਕਤ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply