Saturday, October 10, 2026

ਗੁ. ਬੰਗਲਾ ਸਾਹਿਬ ਵਿਖੇ ‘ਗੁਰ ਲਾਧੋ ਰੇ’ ਵਿਸ਼ੇਸ਼ ਗੁਰਮਤਿ ਸਮਾਗਮ ਅੱਜ

ਨਵੀਂ ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ, ਰਿਚਮੰਡ ਹਿਲ, ਨਿਊਯਾਰਕ (ਯੂ.ਐਸ.ਏ) ਦੇ ਸਹਿਯੋਗ ਨਾਲ ਨੌਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਉਪਰੰਤ ਬਾਬਾ ਬਕਾਲਾ ਵਿਖੇ ਕੋਠੇ ਚੜ੍ਹ ‘ਗੁਰ ਲਾਧੋ ਰੇ’ ਦਾ ਹੋਕਾ ਦੇਣ ਵਾਲੇ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਉੋਪਰੰਤ ਉਨ੍ਹਾਂ ਦੇ ਧੜ ਨੂੰ ਆਪਣੇ ਗ੍ਰਹਿ ਲਿਆ ਸਤਿਕਾਰ ਸਹਿਤ ਸਸਕਾਰ ਕਰਨ ਵਾਲੇ ਬਾਬਾ ਲਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 9 ਸਤੰਬਰ (24 ਭਾਦੋਂ) ਸ਼ਾਮ ਸ੍ਰੀ ਰਹਰਾਸਿ ਦੇ ਪਾਠ ਉਪਰੰਤ ਗੁ. ਬੰਗਲਾ ਸਾਹਿਬ ਵਿਖੇ ਆਯੋਜਿਤ ਹੋਵੇਗਾ।ਜਿਸ ਵਿੱਚ ਪੰਥ ਪ੍ਰਵਾਨਿਤ ਰਾਗੀ ਜਥੇ ਅਤੇ ਪ੍ਰਚਾਰਕ ਹਿੱਸਾ ਲੈਣਗੇ ਤੇ ਪੰਥਕ ਮੁਖੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।  

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply