Saturday, October 10, 2026

ਗੁ. ਤਪ ਅਸਥਾਨ ਡੇਰਾ ਬਾਬਾ ਭੂਰੀ ਵਾਲੇ ਵਿਖੇ ਸਜਾਇਆ ਧਾਰਮਿਕ ਦੀਵਾਨ

PPN0809201827ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਜੀਵਨ ਜੁਗਤ ਸਮਾਗਮਾਂ ਦੀ ਲੜੀ ਦਾ ਧਾਰਮਿਕ ਦੀਵਾਨ ਗੁ. ਤਪ ਅਸਥਾਨ ਡੇਰਾ ਬਾਬਾ ਭੂਰੀ ਵਾਲੇ ਤਰਨਤਾਰਨ ਰੋਡ ਵਿਖੇ ਸਜਾਇਆ ਗਿਆ।ਜਿਸ ਵਿਚ “ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ॥” ਵਿਸ਼ੇ `ਤੇ ਪਿ੍ਰੰ. ਨਰਿੰਦਰਬੀਰ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੇਵਾ ਸਿਮਰਨ ਅਤੇ ਨਾਮ ਨਾਲ ਜੁੜਨ ਦਾ ਉਪਦੇਸ਼ ਗੁਰੂ ਆਸ਼ੇ ਅਨੁਸਾਰ ਦ੍ਰਿੜ ਕਰਵਾਇਆ।ਭਾਈ ਦਲਜੀਤ ਸਿੰਘ ਅਤੇ ਬੀਬਾ ਮਨਜੀਤ ਕੌਰ ਨੇ ਕੀਰਤਨ ਦੀ ਛਹਿਬਰ ਲਾਈ।ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਜੱਥਿਆਂ ਅਤੇ ਪ੍ਰਚਾਰਕਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਭਾਈ ਜਸਬੀਰ ਸਿੰਘ, ਗੁਰਬਖਸ਼ ਸਿੰਘ ਬੱਗਾ, ਗਿਆਨੀ ਕਿਸ਼ਨ ਸਿੰਘ, ਸਿੰਘ ਚਾਵਲਾ, ਚਰਨਜੀਤ ਸਿੰਘ ਅਖੰਡ ਕੀਰਤਨੀ ਜੱਥਾ, ਅਮਰਜੀਤ ਸਿੰਘ,. ਹਰਜਿੰਦਰ ਸਿੰਘ ਸਬਜ਼ੀ ਵਾਲੇ, ਜੁਗਿੰਦਰ ਸਿੰਘ ਜੱਗਾ, ਆਨੰਦ ਸਿੰਘ ਸ਼ਾਂਤ, ਜੋਗਿੰਦਰ ਸਿੰਘ ਟੰਡਨ, ਠੇਕੇਦਾਰ ਗੁਰਮੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।
    

 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply