ਭੀਖੀ, 10 ਸਤਬੰਰ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਚੌਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਸੀ.ਪੀ.ਆਈ ਐਮ.ਐਲ (ਲਿਬਰੇਸ਼ਨ) ਅਤੇ ਸੀ.ਪੀ.ਆਈ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਤੇਲ, ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀ ਅਰਥੀ ਸਾੜਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਕਾਮਰੇਡ ਦਰਸ਼ਨ ਟੇਲਰ, ਰਾਜਿੰਦਰ ਜਾਫਰੀ ਅਤੇ ਧਰਮਪਾਲ ਨੀਟਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਮੱਧ ਵਰਗੀ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰਾਂ ਦੇ ਧੰਦਿਆਂ ਨੂੰ ਨਸ਼ਟ ਕਰਨ ’ਤੇ ਤੁਲੀ ਹੈ।ਜੀ.ਐਸ.ਟੀ, ਨੋਟਬੰਦੀ ਵਰਗੇ ਕਾਨੂੰਨ ਬਣਾ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਡਾਵਾਂਡੋਲ ਕਰ ਦਿੱਤਾ।ਬੁਧੀਜੀਵੀ ਵਰਗ ਅਤੇ ਪੱਤਰਕਾਰਾਂ ਉਪਰ ਹਮਲੇ ਕੀਤੇ ਜਾ ਰਹੇ ਹਨ, ਤਾਂ ਕਿ ਸੱਚ ਨੂੰ ਦਬਾਇਆ ਜਾ ਸਕੇ, ਇਹ ਨਿੰਦਣਯੋਗ ਵਰਤਾਰਾ ਹੈ।ਤੇਲ, ਗੈਸ ਦੀਆਂ ਕੀਮਤਾਂ ਰਾਤੋ-ਰਾਤ ਵਧ ਜਾਂਦੀਆਂ ਹਨ, ਅੰਬਾਨੀਆਂ-ਅਦਾਨੀਆਂ ਨੂੰ ਮੁਨਾਫ਼ਾ ਦੇਣ ਲਈ ਅਜਿਹੇ ਕੰਮ ਮੋਦੀ ਸਰਕਾਰ ਕਰ ਰਹੀ ਹੈ।ਉਹਨਾਂ ਲੋਕਾਂ ਨੂੰ ਵਧ ਰਹੀ ਮਹਿੰਗਾਈ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸੀ.ਪੀ.ਆਈ ਜ਼ਿਲ੍ਹਾ ਆਗੂ ਕੁਲਦੀਪ ਸਿੰਘ, ਕਾ. ਰੂਪ ਸਿੰਘ, ਪੰਜਾਬ ਕਿਸਾਨ ਯੂਨੀਅਨ ਆਗੂ ਬਲਵੀਰ ਸਿੰਘ, ਨੌਜਵਾਨ ਭਾਰਤ ਸਭਾ ਆਗੂ ਨਵਜੋਤ ਖੱਤਰੀ, ਹਰਵਿੰਦਰ ਭੀਖੀ, ਅਜੈਬ ਸਿੰਘ, ਸੁੱਖਾ ਪੰਡਤ, ਆਤਮਾ ਸਿੰਘ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media