ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਕਾਲਜ ਦੇ ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਯੂਨਿਟ ਵੱਲੋਂ ‘ਕੈਂਸਰ ਦੇ ਬਚਾਓ ਅਤੇ ਜਾਗਰੂਕਤਾ’ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਫੋਰਟਿਸ ਐਸਕਾਰਟਸ ਹਸਪਤਾਲ ਤੋਂ ਡਾ. ਗੁਰਸਿਮਰਨ ਬਤੌਰ ਮੁੱਖ ਵਕਤਾ ਸ਼ਾਮਲ ਹੋਏ।
ਡਾ. ਗੁਰਸਿਮਰਨ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ‘ਬਰੈਸਟ ਕੈਂਸਰ’ ਅਤੇ ‘ਸਰਵਿਕ ਯੂਟਰਾਇ ਕੈਂਸਰ’ ਹੋਣ ਦੇ ਚਿੰਨ੍ਹ, ਅਲਾਮਤਾਂ, ਜਾਂਚ, ਬਚਾਓ ਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਕੈਂਸਰ ਇਕ ਭਿਆਨਕ ਬਿਮਾਰੀ ਹੈ, ਪਰ ਜੇ ਸਮੇਂ-ਸਮੇਂ ਸਿਰ ਜਾਂਚ ਕਰਵਾਈ ਜਾਏ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਇਸ ਦੇ ਨਾਲ ਹੀ ਉਹਨਾਂ ਨੇ ਕੈਂਸਰ ਲਈ ਸਵੈ-ਜਾਂਚ ਤੇ ਸਕਰੀਨਿੰਗ ‘ਤੇ ਵੀ ਚਾਨਣਾ ਪਾਇਆ।ਫੋਰਟਿਸ ਹਸਪਤਾਲ ਦੇ ਮੈਨੇਜਰ ਅਤੁਲ ਸ਼ਰਮਾ ਨੇ ਹਸਪਤਾਲ ਵੱਲੋਂ ਮੁਹੱਈਆ ਕਰਵਾਏ ਜਾ ਰਹੇ ‘ਹੈਲਦੀ ਵੂਮੈਨ ਪੈਕੇਜ’ ਅਤੇ ਸੀਨੀਅਰ ਨਾਗਰਿਕਾਂ ਲਈ ਸਰੀਰਕ ਜਾਂਚ ਕਰਾਉਣ ਲਈ ਟੈਸਟਾਂ ‘ਚ ਖ਼ਾਸ ਛੂਟ ਬਾਰੇ ਵੀ ਦੱਸਿਆ।ਡਾ. ਗੁਰਸਿਮਰਨ ਨੇ ਵਿਦਿਆਰਥਣਾਂ ਵਲੋਂ ਕੈਂਸਰ ਸਬੰਧੀ ਪੁਛੇ ਗਏ ਕਈ ਸੁਆਲਾਂ ਦੇ ਜਵਾਬ ਦਿੱਤੇ।
ਕਾਲਜ ਦੇ ਐਨ.ਸੀ.ਸੀ ਇੰਚਾਰਜ ਪ੍ਰੋ. ਅਦਿੱਤੀ ਮੁੱਖੀ ਫਾਈਨ ਆਰਟਸ ਵਿਭਾਗ ਡਾ. ਪਰਮਜੀਤ, ਡਾ. ਹਰਮਿੰਦਰ ਤੇ ਮੇਜਰ ਕਵਿਤਾ ਕਮਾਂਡਿੰਗ ਅਫ਼ਸਰ ਪੰਜਾਬ-1 ਗਰਲਜ਼ ਬਟਾਲੀਅਨ ਅੰਮ੍ਰਿਤਸਰ ਨੇ ਡਾ. ਗੁਰਸਿਮਰਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media