ਨਵੀਂ ਦਿੱਲੀ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਜੀਟਲ ਗੋਲਕ ਦੀ ਸਥਾਪਨਾ ਕੀਤੀ ਗਈ। ਅਰਦਾਸ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਦਾ ਉਦਘਾਟਨ ਕੀਤਾ।ਜੋੜਾ ਘਰ ਨੇੜੇ ਸਥਾਪਿਤ ਕੀਤੇ ਗਏ ਏ.ਟੀ.ਐਮ ਨੁਮਾ ਇਸ ਕੇਂਦਰ ’ਚ ਸੰਗਤਾਂ ਆਪਣੇ ਡੈਬਿਟ ਅਤੇ ਕ੍ਰੇਡਿਟ ਕਾਰਡ ਰਾਹੀਂ ਗੁਰੂ ਘਰ ਵਾਸਤੇ ਵੱਖ-ਵੱਖ ਮਦਾ ’ਚ ਆਪਣਾ ਦਸਵੰਧ ਆਪਣੀ ਸ਼ਰਧਾ ਅਤੇ ਹੈਸਿਅਤ ਮੁਤਾਬਿਕ ਦੇ ਸਕਦੀਆਂ ਹਨ। ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਦੇ ਬਾਅਦ ਡਿਜੀਟਲ ਗੋਲਕ ਨਾਲ ਲੈਸ ਹੋਣ ਵਾਲਾ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦਾ ਤੀਸਰਾ ਇਤਿਹਾਸਕ ਗੁਰਦੁਆਰਾ ਹੈ।ਜੀ.ਕੇ ਨੇ ਤਕਨੀਕ ਦੇ ਜਰੀਏ ਪ੍ਰਬੰਧ ’ਚ ਇਮਾਨਦਾਰੀ ਅਤੇ ਪਾਰਦਰਸ਼ਤਾ ਲਿਆਉਣ ਲਈ ਦਿੱਲੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੀ। ਜੀ.ਕੇ ਨੇ ਕਿਹਾ ਕਿ ਕਮੇਟੀ ’ਚ ਆਰ.ਟੀ.ਆਈ ਲਾਗੂ ਕਰਨਾ, ਲੋੜਵੰਦਾਂ ਦੀ ਮਦਦ ਕਰਨਾ, ਵਿੱਦਿਆ ਦਾ ਮਿਆਰ ਚੁੱਕਣਾ, ਸਿੱਖ ਬੱਚਿਆ ਨੂੰ ਸਾਬਤ ਸੂਰਤ ਹੋਣ ਦੇ ਫਾਇਦੇ ਦੇਣਾ ਅਤੇ ਹਰ ਮਸਲੇ ’ਤੇ ਮੁਖਰ ਹੋ ਕੇ ਬੋਲਣਾ ਕਮੇਟੀ ਦੇ ਵਿਲੱਖਣ ਕਾਰਜਾਂ ਵੱਜੋਂ ਹਨ।ਸਾਡੀ ਕੋਸ਼ਿਸ਼ ਹਮੇਸ਼ਾਂ ਸੰਗਤਾਂ ਤਕ ਵੱਧ ਤੋਂ ਵੱਧ ਸਹੂਲੀਅਤ ਪਹੁੰਚਾਉਣ ਦੀ ਰਹੀ ਹੈ।
ਇਸ ਮੌਕੇ ਕਮੇਟੀ ਮੈਂਬਰ ਅਮਰਜੀਤ ਸਿੰਘ ਪਿੰਕੀ, ਜਤਿੰਦਰ ਪਾਲ ਸਿੰਘ ਗੋਲਡੀ, ਨਿਸ਼ਾਨ ਸਿੰਘ ਮਾਨ, ਮਨਮੋਹਨ ਸਿੰਘ ਵਿਕਾਸ ਪੁਰੀ ਅਤੇ ਰਮਿੰਦਰ ਸਿੰਘ ਸਵੀਟਾ ਆਦਿਕ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media