ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ 2 ਬਠਿੰਡਾ ਦੇ ਹੌਲਦਾਰ ਤਾਰਾ
ਸਿੰਘ ਦੀ ਅਗਵਾਈ ਵਿੱਚ ਕੋਟਫੱਤਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ `ਤੇ ਨਾਕਾਬੰਦੀ ਦੌਰਾਨ ਬੱਸ ਅੱਡਾ ਕੋਟਫੱਤਾ ਕੋਲੋਂ ਇਕ ਕਾਰ ਸਕੋਡਾ ਨੂੰ ਰੋਕਿਆ।ਜਿਸ ਵਿੱਚ ਸਵਾਰ ਹਰਜੀਤ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਮੱਤਾ ਥਾਣਾ ਜੈਤੋਂ ਦੀ ਤਲਾਸ਼ੀ ਉਪਰੰਤ 24 ਡੱਬੇ ਸ਼ਰਾਬ ਦੇਸੀ ਸ਼ਹਿਨਾਈ ਹਰਿਆਣਾ ਬਰਾਮਦ ਕਰਕੇ ਉਕਤ ਖਿਲਾਫ਼ ਥਾਣਾ ਕੋਟਫੱਤਾ ਵਿਖੇ ਮੁਕਦੱਮਾ ਦਰਜ ਕਰਕੇ ਕਾਰਵਾਈ ਅਰੰਭ ਦਿਤੀ ਹੈ।
ਇਸੇ ਦੌਰਾਨ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ਼ ਮੁਹਿੰਮ ਤਹਿਤ ਕੋਤਵਾਲੀ ਪੁਲਿਸ ਦੇ ਸਬ ਇਸਪੈਕਟਰ ਦੇ ਗੁਰਮੁੱਖ ਸਿੰਘ ਦੀ ਅਗਵਾਈ ਵਿੱਚ ਗੁਪਤ ਸੂਚਨਾ ਦੇ ਅਧਾਰ `ਤੇ ਛਾਪਾਮਾਰੀ ਦੌਰਾਨ ਮਾਲ ਗੋਦਾਮ ਰੋਡ ਬਠਿੰਡਾ ਕੋਲੋਂ ਨੇਬ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚਿੱਟੇਵਾਲਾ, ਜੈਬਾ ਪੁੱਤਰ ਮਾੜਾ ਸਿੰਘ ਵਾਸੀ ਸੇਮਾ ਕੋਲੋਂ 800+800 ਵੱਖ-ਵੱਖ ਕੰਪਨੀ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਧਾਰਾ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਬੰਦ ਹਵਾਲਾਤ ਥਾਣਾ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਇਕ ਹੋਰ ਮਾਮਲੇ ਵਿੱਚ ਕੋਤਵਾਲੀ ਪੁਲਿਸ ਦੇ ਸਬ ਇਸਪੈਕਟਰ ਗੋਬਿੰਦ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਸਮੇਤ ਨੇੜੇ ਪਟਿਆਲਾ ਫਾਟਕ ਬਠਿੰਡਾ ਕੋਲੋਂ ਚਰਨਜੀਤ ਕੌਰ ਪਤਨੀ ਸੂਬਾ ਸਿੰਘ ਵਾਸੀ ਨੱਤ ਕੋਲੋਂ 400 ਨਸ਼ੀਲੀਆਂ ਗੋਲੀਆਂ ਐਲਪਰਾਜ਼ੋਲਮ, 400 ਨਸ਼ੀਲੀਆਂ ਟਰੈਮਾਡੋਲ ਬਰਾਮਦ ਕਰਕੇ ਮਾਮਲਾ ਦਰਜ ਕਰਕੇ ਦੋਸ਼ਣ ਨੂੰ ਬੰਦ ਹਵਾਲਾਤ ਕਰ ਦਿੱਤਾ ਗਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media