ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਵਲੋਂ ਉਭਰਦੇ ਲੋਕ ਗਾਇਕ ਰਿਆਜ਼ ਦੇ ਸਿੰਗਲ ਟਰੈਕ
‘ਡਰੀਮਜ਼ ਕੌਰ ਬੀ’ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਬਠਿੰਡਾ, ਚੇਅਰਮੈਨ ਹਰਦੀਪ ਸਿੰਘ ਰਾਣੀਵਲ੍ਹਾ, ਸੀਨੀਅਰ ਮੀਤ ਪ੍ਰਧਾਨ ਬਿੱਟੂ ਬਠਿੰਡਾ, ਜਨਰਲ ਸੈਕਟਰੀ ਸ਼ਾਹੀ ਠਾਕੁਰ ਮਹਿਰਾਜ, ਗੁਰਮੀਤ ਦੁੱਨੇਵਾਲਾ ਅਤੇ ਜਸਵਿੰਦਰ ਸਿੰਘ ਨਾਥੇਵਾਲਾ ਨੇ ਪੋਸਟਰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।
ਰਾਜਵਿੰਦਰ ਸਿੰਘ ਬਠਿੰਡਾ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਬਾਈ ਜੀ ਪ੍ਰੋਡਕਸ਼ਨ ਵਲੋਂ ਨਿਰਦੇਸ਼ਕ ਗੁਰਦੀਪ ਬਿੱਟੀ ਨੇ ਤਿਆਰ ਕੀਤਾ ਅਤੇ ਇਸ ਨੂੰ ਸੰਗੀਤ ਹੈਪੀ ਸਿੰਘ ਨੇ ਦਿੱਤਾ।ਗੀਤ ਦੀ ਵੀਡਿਓ ਅਮਨ ਘੱਗਾ ਨੇ ਬਣਾਈ ਹੈ ਜਦਕਿ ਗੀਤ ਖੁੱਦ ਗਾਇਕ ਰਿਆਜ਼ ਨੇ ਲਿਖਿਆ ਹੈ।ਚੇਅਰਮੈਨ ਹਰਦੀਪ ਸਿੰਘ ਅਤੇ ਬਿੱਟੂ ਬਠਿੰਡਾ ਨੇ ਸਮੁੱਚੇ ਕਲੱਬ ਦੀ ਤਰਫ਼ੋਂ ਗਾਇਕ ਰਿਆਜ਼ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਉਸ ਕੋਲੋਂ ਪਰਿਵਾਰਿਕ ਤੇ ਸਭਿਆਚਾਰਕ ਗੀਤ ਗਾਉਣ ਦੀ ਉਮੀਦ ਜਤਾਈ ਹੈ।ਇਸ ਮੌਕੇ ਕੁਲਦੀਪ ਦੇਹਲਾ, ਕੁਲਵਿੰਦਰ ਸਿੰਘ ਦੇਹਲਾ, ਦੀਪ ਧਾਲੀਵਾਲ ਅਤੇ ਅਨਮੋਲ ਮਲੇਸ਼ੀਆਂ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media