ਬਠਿੰਡਾ, 12 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੀ.ਆਰ.ਟੀ.ਸੀ ਬਠਿੰਡਾ ਡੀਪੂ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਬੱਸ ਸਟੈਡ ਬਠਿੰਡਾ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਪ੍ਰਧਾਨ ਬਾਲੀ ਸਿੰਘ ਨੇ ਕੀਤੀ।ਵੱਡੀ ਗਿਣਤੀ ਵਿੱਚ ਫੈਮਲੀ ਪੈਨਸ਼ਨਰ ਤੇ ਪੈਨਸ਼ਨਰ ਹਾਜਰ ਹੋਏ।ਪੰਜਾਬ ਸਰਕਾਰ ਵੱਲੋ 36 ਕਰੋੜ ਰੁਪਿਆ ਪੀ.ਆਰ.ਟੀ.ਸੀ ਮਹਿਕਮੇ ਨੂੰ ਦਿੱਤਾ ਗਿਆ।ਜਿਸ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਨਵਰੀ 2014 ਤੋ ਸਤੰਬਰ 2014 ਤੱਕ 10 ਪ੍ਰਤੀਸ਼ਤ ਕਿਸ਼ਤ ਪੈਨਸ਼ਨਰਾਂ ਨੂੰ ਐਮ.ਡੀ ਨੇ ਮੈਡੀਕਲ ਬਿੱਲ 31 ਦਸੰਬਰ 2017 ਤੱਕ ਦੇ ਕੇ ਦਿੱਤੇ ਗਏ। ਸਾਲ 2005 ਤੋਂ 2007 ਤੱਕ ਦਾ ਬਕਾਇਆ, ਓਵਰ ਟਾਈਮ ਪੈਨਸ਼ਨਰਾਂ ਨੂੰ ਮਿਲ ਗਿਆ ਤੇ ਹੋਰ ਅਦਾਇਗੀਆਂ ਪੈਨਸ਼ਨਰਾਂ ਅਤੇ ਵਰਕਰਾਂ ਨੂੰ ਮਿਲਿਆ। ਸਰਕਾਰ ਤੇ ਐਮ.ਡੀ ਦਾ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੇ ਪੈਨਸ਼ਨਰਾਂ ਨੇ ਧੰਨਵਾਦ ਕੀਤਾ ਤੇ ਉਮੀਦ ਜਤਾਈ ਕਿ ਰਹਿੰਦੇ ਹੋਏ ਬਕਾਏ ਜਲਦ ਹੀ ਦਿੱਤੇ ਜਾਣ, ਪੈਨਸ਼ਨ ਠੀਕ ਢੰਗ ਨਾਲ ਮਿਲ ਰਹੀ ਹੈ, ਕੱਚੇ ਕਾਮੇ ਪੱਕੇ ਕੀਤੇ ਜਾਣ, ਵਰਕਰਾਂ ਨੂੰ ਸਮੇ ਸਿਰ ਤਨਖਾਹਾਂ ਦਿੱਤੀਆਂ ਜਾਣ, ਕਿਸੇ ਕਾਰਨ ਪੈਨਸ਼ਨ ਤੋਂ ਵਾਂਝੇ ਰਹਿ ਗਏ ਕਾਮਿਆਂ ਨੂੰ ਪੈਨਸ਼ਨ ਦਿੱਤੀ ਜਾਵੇ, ਟਾਈਮ ਟੇਬਲ ਵਿੱਚ ਸੁਧਾਰ ਕੀਤੀ ਜਾਵੇ, ਬਠਿੰਡਾ ਡੀਪੂ ਦੇ ਸਾਰੇ ਪੈਨਸ਼ਨਰਾਂ ਨੂੰ ਮਹੀਨੇ ਦੀ 11 ਤਰੀਕ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ।ਇਸ ਸਮੇ ਪ੍ਰੀਤਮ ਸਿੰਘ ਬਰਾੜ, ਗੁਰਤੇਜ ਸਿੰਘ ਨੰਬਰਦਾਰ, ਰੂਪ ਚੰਦ, ਨਛੱਤਰ ਸਿੰਘ ਸੰਦੋਹਾ ਅਤੇ ਰੂੜ੍ਹ ਸਿੰਘ ਆਦਿ ਸ਼ਾਮਲ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media