ਬਠਿੰਡਾ, 12 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਬਠਿੰਡਾ ਦੇੇ ਬੀ.ਪੀ.ਈ ਭਾਗ ਪਹਿਲਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਪਾਵਰ ਲਿਫਟਿੰਗ ਵਰਡ ਚੈਪੀਅਨਸ਼ਿਪ ਵਿਚ 120 ਪਲੱਸ ਵੇਟ ਕੈਟਾਗਰੀ ਵਿਚ ਸਬ ਜੂਨੀਅਰ ਉਮਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ।ਉਸ ਨੇ ਸਕੋਡ 210 ਕਿਲੋ, ਬੈਂਚ ਪਰੈਸ 140 ਕਿਲੋ ਅਤੇ ਡੈਡ ਲਿਫਟ 200 ਕਿਲੋ ਟੋਟਲ 550 ਕਿਲੋਂ ਵਜਨ ਚੁਕ ਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸੰਦੀਪ ਦੀ 18 ਸਾਲਾਂ ਦੀ ਉਮਰ ਵਿਚ ਇਹ ਵਿਸ਼ਵ ਪੱਧਰ `ਤੇ ਜਿਕਰਯੋਗ ਪ੍ਰਾਪਤੀ ਦੀ ਕਾਲਜ ਮੈਨਜਮੈਂਟ, ਚੇਅਰਮੈਨ ਰਮਨ ਸਿੰਗਲਾ, ਮੈਂਬਰ ਰਕੇਸ਼ ਗੋਇਲ ਨੇ ਪੁਰਜੋਰ ਸਲਾਘਾ ਕੀਤੀ ਅਤੇ ਸਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।ਕਾਲਜ ਡਾਇਰੈਕਟਰ ਪ੍ਰੋ: ਦਰਸ਼ਨ ਸਿੰਘ, ਡੀਨ ਰਘਵੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਸੰਦੀਪ ਨੂੰ ਉਸ ਦੀ ਪਾਪਤੀ `ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਮੁਕਾਬਲਿਆਂ ਵਿਚ ਵੀ ਕਾਲਜ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਰੋਸ਼ਨ ਕਰੇਗਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media