Saturday, September 26, 2026

ਐਸ.ਐਚ.ਓ ਰਾਮਪੁਰਾ ਗੁਰਪ੍ਰੀਤ ਕੌਰ ਮਾਨ ਬਣੀ ਲੜਕੀਆਂ ਲਈ ਪ੍ਰੇਰਣਾ ਸਰੋਤ

3 ਜਿਲਿਆਂ `ਚ ਸਭ ਦੋਂ ਛੋਟੀ ਉਮਰ ਦੀ ਤੇ ਇਕੱਲੀ ਫੀਲਡ ਅਫਸਰ ਹੈ ਗੁਰਪ੍ਰੀਤ ਮਾਨ

SHO Gurpreet Maanਬਠਿੰਡਾ, 12 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਨੇੜਲੇ ਪਿੰਡ ਹਰਕਿਸ਼ਪੁਰਾ ਦੀ ਨੰੂਹ ਅਤੇ ਜਿਲੇ ਦੇ ਪਿੰਡ ਤੁੰਗਵਾਲੀ ਦੀ ਜੰਮਪਲ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਮਾਨ ਐਸ.ਐਚ.ਓ ਰਾਮਪੁਰਾ ਫੂਲ ਪੰਜਾਬ ਪੁਲਿਸ ਵਿੱਚ ਆਪਣੀਆਂ ਵਧੀਆ ਸੇਵਾਵਾਂ ਤੇ ਸਮਾਜ ਸੇਵੀ ਕੰਮਾਂ ਨਾਲ ਜਿਥੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੀ ਹੈ, ਉਥੇ ਨੌਜਵਾਨ ਲੜਕੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਗਈ ਹੈ।ਛੋਟੀ ਉਮਰੇ ਹੀ ਪਿਤਾ ਕਾਂਸਟੇਬਲ ਨਿਰਭੈ ਸਿੰਘ ਦੇ ਦੇਹਾਂਤ ਮਗਰੋਂ ਉਸ ਦੀ ਮਾਂ ਸਰਬਜੀਤ ਕੌਰ ਨੇ ਬੜੇ ਮੁਸ਼ਕਿਲ ਹਾਲਾਤਾਂ ਵਿਚ ਪਾਲ ਕੇ ਆਪਣੀ ਬੇਟੀ ਨੰੂ ਚੰਗੀ ਤਾਲੀਮ ਦਿਵਾਈ ਤੇ ਵਧੀਆ ਸੰਸਕਾਰ ਦਿੱਤੇ।ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਾਂ ਵਿਰੁੱਧ ਦਲੇਰੀ ਨਾਲ ਨਜਿੱਠਣ ਦੀ ਕਾਬਲੀਅਤ ਉਸ ਨੰੂ ਗੁੜ੍ਹਤੀ ਵਿਚ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਵੀ ਪੰਜਾਬ ਪੁਲੀਸ ਵਿਚ ਇਕ ਨੇਕ ਤੇ ਇਮਾਨਦਾਰ ਮੁਲਾਜਮ ਵਜੋਂ ਜਾਣੇ ਜਾਂਦੇ ਸਨ।ਪੁਲੀਸ ਐਡਮਨਿਸਟ੍ਰੇਸ਼ਨ ਵਿਚ ਡਿਗਰੀ ਹਾਸਿਲ ਕਰਨ ਪਿੱਛੋਂ ਉਸ ਨੇਂ ਪਹਿਲੀ ਡਿਊਟੀ ਸਾਲ 2015 ਵਿਚ ਥਾਣਾ ਸਦਰ ਫਰੀਦਕੋਟ ਵਿਖੇ ਸੰਭਾਲੀ ਅਤੇ ਇਸ ਸਮੇਂ ਉਹ ਬਠਿੰਡਾ ਜੋਨ ‘ਚ ਪੈਂਦੇ 3 ਜਿਲਿਆਂ ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿਚ ਸਭ ਤੋਂ ਛੋਟੀ ਉਮਰ ਵਿੱਚ ਕੰਮ ਕਰ ਰਹੀ ਇਕਲੌਤੀ ਐਸ.ਐਚ.ਓ ਹੈ।ਰਾਮਪੁਰਾ ਫੂਲ ਵਿਖੇ ਪਹਿਲੀ ਵਾਰ ਐਸ.ਐਚ.ਓ ਵਜੋਂ ਤੈਨਾਤੀ ਮਗਰੋਂ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੀ ਹੈ।ਇਸ ਇਲਾਕੇ ਵਿੱਚ ਉਨਾਂ ਵਲੋਂ ਪੂਰੀ ਚੌਕਸੀ ਵਰਤਣ ਨਾਲ ਅਪਰਾਧਾਂ ਦੀ ਗਿਣਤੀ `ਚ ਭਾਰੀ ਕਮੀ ਆਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਮਾਨ ਨੇ ਦੱਸਿਆ ਕਿ ਉਸ ਦੀ ਤਰੱਕੀ ਪਿੱਛੇ ਮਾਤਾ ਸਰਬਜੀਤ ਕੌਰ ਦਾ ਬਹੁਤ ਵੱਡਾ ਹੱਥ ਹੈ।ਜਿਸ ਸਮੇਂ ਲੋਕ ਲੜਕੀਆਂ ਦਾ ਨੌਕਰੀ ਕਰਨਾ ਵੀ ਚੰਗਾ ਨਹੀਂ ਸਮਝਦੇ ਸਨ, ਉਸ ਸਮੇਂ ਪੁਲੀਸ ਫੋਰਸ ਜੁਆਇਨ ਕਰਨਾ ਬੜੀ ਦਲੇਰੀ ਭਰਿਆ ਫੈਸਲਾ ਸੀ।ਪਰ ਅੱਜ ਉਨ੍ਹਾਂ ਨੰੂ ਇਸ ਗੱਲ ਦਾ ਮਾਣ ਹੈ ਕਿ ਉਸ  ਨੰੂ ਵੇਖ ਕੇ ਉਨ੍ਹਾਂ ਦੇ ਆਪਣੇ ਪਿੰਡ ਦੀਆਂ ਬਹੁਤ ਸਾਰੀਆਂ ਕੁੜੀਆਂ ਪੁਲੀਸ ਵਿਚ ਭਰਤੀ ਹੋ ਚੁੱਕੀਆਂ ਹਨ ਅਤੇ ਸਮਾਜ ਦੀ ਸੋਚ ਵਿਚ ਵੀ ਕਾਫੀ ਫਰਕ ਪਿਆ ਹੈ।   

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply