Tuesday, March 17, 2026

ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਸ਼ਾ ਨੂੰ ਮਿਲਿਆ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’

ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ- ਅਮਨ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬੜੇ ਹੀ ਫਖ਼ਰ ਦੀ ਗੱਲ ਹੈ ਕਿ  ਸਕੂਲ ਦੇ ਦੀ ਹੋਣਹਾਰ PPN1609201810ਦੂਜੀ ਕਲਾਸ ਦੀ ਵਿਦਿਆਰਥਣ ਬਾਲੀਵੁੱੱਡ ਤੇ ਪਾਲੀਵੁੱਡ ਵਿਚ ਨੰਨੇ ਕਲਾਕਾਰ ਵਜੋਂ ਆਪਣੀ ਵੱਡੀ ਪਛਾਣ ਕਾਇਮ ਕਰ ਚੁੱਕੀ ਬਾਲ ਕਲਾਕਾਰ ਸਾਇਸ਼ਾ ਨੂੰ ਅਕਸ਼ੇ ਜੋਨ ਗੂਗਲ ਸਕੂਲ ਰਾਜਸਥਾਨ ਵਲੋਂ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਹ ਸਰਟੀਫਿਕੇਟ ਸਾਇਸ਼ਾ ਨੂੰ ਡਾਇਰੈਕਟਰ ਅਕਸ਼ੇ ਜੋਨ ਪਰੀਕ ਵਲੋਂ ਰਾਜਸਥਾਨ ਵਿਚ ਪ੍ਰਦਾਨ ਕੀਤਾ ਗਿਆ।ਬੀਤੇ ਦਿਨੀਂ ਰਾਜਸਥਾਨ ਵਿਚ ਸ਼ੂਟ ਹੋਈ ‘ਮਜ਼ਹਬ’ ਫਿਲਮ ਵਿਚ ਸਾਇਸ਼ਾ ਵਲੋਂ ਲੀਡ ਚਾਈਲਡ ਕਿਰਦਾਰ ਨਿਭਾਇਆ ਗਿਆ ਹੈ।ਉਸ ਦੀ ਐਕਟਿੰਗ ਤੋਂ ਬੇਹੱਦ ਪ੍ਰਭਾਵਿਤ ਹੁੰਦਿਆਂ ਇਹ ਸਰਟੀਫਿਕੇਟ ਦਿੱਤਾ ਗਿਆ।‘ਮਜਹਬ’ ਫਿਲਮ ਦੀ ਸ਼ੂਟਿੰਗ ਵੀ ਰਾਜਸਥਾਨ ਸਥਿਤ ਅਕਸ਼ੇ ਜੋਨ ਗੂਗਲ ਸਕੂਲ ਰਾਜਸਥਾਨ ਵਿਚ ਹੋਈ ਹੈ ਅਤੇ ਇਹ ਫਿਲਮ ਜਲਦੀ ਹੀ ਰਿਲੀਜ਼ ਹੋਵੇਗੀ।
ਜਿਕਰਯੋਗ ਹੈ ਕਿ ਛੇਹਰਟਾ ਵਾਸੀ ਦਿਨੇਸ਼ ਅਤੇ ਰੇਖਾ ਦੀ ਹੋਣਹਾਰ ਬੇਟੀ ਸਾਇਸ਼ਾ ਬਾਲੀਵੁੱਡ ਫਿਲਮ ‘ਯਮਲਾ ਪਗਲਾ ਦੀਵਾਨਾ-3’, ‘ਗੋਲਡ’ ਅਤੇ ਕਈ ਗੀਤਾਂ ਤੇ ਪੰਜਾਬੀ ਫਿਲਮਾਂ, ਐਡ ਸ਼ੂਟ ਵਿਚ ਵੀ ਕੰਮ ਕਰ ਚੁੱਕੀ ਹੈ।ਸਾਇਸ਼ਾ ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਵਿਚ ਦੂਜੀ ਕਲਾਸ ਦੀ ਵਿਦਿਆਰਥਣ ਹੈ ਅਤੇ ਇਸ ਸਕੂਲ ਦੀ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਵੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।ਇਸ ਤੋਂ ਇਲਾਵਾ ਇਕ ਹੋਰ ਪੰਜਾਬੀ ਗੀਤ ਗਾਇਕ ਲਵਪ੍ਰੀਤ ਦੇ ਗੀਤ ਵਿੱਚ ਸਾਇਸ਼ਾ ਕੰਮ ਕਰ ਚੁੱਕੀ ਹੈ ਅਤੇ ਇਹ ਗੀਤ ਵੀ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ।ਹੁਣ ਤੱਕ ਸਾਇਸ਼ਾ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪੰਜਾਬੀ ਗੀਤ ‘ਵਟਸਐਪ’ ਵਿਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੀ ਹੈ।ਇਸੇ ਹੁਨਰ ਦੀ ਕਲਾ ਸਦਕਾ ਸਾਇਸ਼ਾ ਨੂੰ 15 ਅਗਸਤ 2017 ਨੂੰ ਅਜਾਦੀ ਦਿਵਸ ਮੌਕੇ ਕਰਵਾਏ ਗਏ ਸਮਾਰੋਹ ਦੌਰਾਨ ਜਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਪ੍ਰੋਗਰਾਮ ‘ਤਾਰੇ ਜਮੀਨ `ਤੇ ਰਾਹੀਂ ਵੀ ਆਪਣੇ ਡਾਂਸ ਦੀ ਪੇਸ਼ਕਾਰੀ ਕਰ ਚੁੱਕੀ ਹੈ।  
‘ਸਰਟੀਫਿਕੇਟ ਆਫ ਐਪਰੀਸੀਏਸ਼ਨ’ ਦਾ ਸਨਮਾਨ ਮਿਲਣ `ਤੇ ਸਾਇਸ਼ਾ ਨੂੰ ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਾਇਸ਼ਾ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਦੀ ਤਾਰੀਫ਼ ਕੀਤੀ ਤੇ ਸ਼ੁੱਭ-ਕਾਮਨਾਵਾਂ ਦਿੱਤੀਆਂ ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply