Sunday, March 15, 2026

ਮੈਦਾਨ ਵਿੱਚ ਜੂਝਣ ਦੀ ਬਜ਼ਾਏ, ਭਾਜਪਾ ਨੇ ਪੰਚਾਇਤੀ ਚੋਣਾਂ ਤੋਂ ਕੀਤਾ ਕਿਨਾਰਾ

ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ)  – ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਨੁਮਾਇੰਦੀਆਂ ਦੇ ਅਧੂਰੇ ਸੰਵਧਾਨਿਕ ਅਧਿਕਾਰਾਂ ਕਾਰਨ ਬੇਸ਼ਕ ਸੱਤਾ ਵਿੱਚ ਜਿਆਦਾ ਪੁੱਛ-ਦੱਸ ਨਾ ਹੋਵੇ ਫਿਰ ਵੀ ਹਰੇਕ ਛੋਟਾ ਵੱਡਾ ਸਿਆਸੀ ਦਲ ਜ਼ਮੀਨੀ ਪੱਧਰ `ਤੇ ਪਰ ਤੋਲਣ ਲਈ ਇੰਨ੍ਹਾਂ ਚੋਣਾਂ ਵਿੱਚ ਗੱਜ-ਵੱਜ ਕੇ ਹਿੱਸਾ ਲੈਦਾ ਹੈ, ਪ੍ਰੰਤੂ 2019 ਵਿੱਚ ਕੇਂਦਰ `ਤੇ ਮੁੜ ਕਾਬਜ਼ ਹੋਣ ਦੇ ਸੁਪਨੇ ਸੰਯੋਣ ਵਾਲੀ ਭਾਜਪਾ ਜਿਲ੍ਹਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਲਗਭਗ ਅਲੋਪ ਹੀ ਜਾਪਦੀ ਹੈ।
ਸੂਤਰ ਦੱਸਦੇ ਹਨ ਕਿ ਇੰਨਾਂ ਚੋਣਾਂ ਵਿੱਚ ਜਿਲ੍ਹੇ ਅੰਦਰ ਭਾਈਵਾਲ ਦਲ ਨੇ ਨਾ ਤਾਂ ਭਾਜਪਾ ਨੂੰ ਕੋਈ ਬਹੁਤੀ ਮਹੱਤਤਾ ਦਿੱਤੀ ਅਤੇ ਨਾ ਹੀ ਜਿਲ੍ਹਾ ਲੀਡਰਸ਼ਿਪ ਦੇ ਕਮਜੋਰ ਹੋਣ ਕਾਰਨ ਭਾਜਪਾ ਦੇ ਕਿਸੇ ਵਰਕਰ ਨੇ ਚੋਣ ਦੰਗਲ ਵਿੱਚ ਉਤਰਨ ਦਾ ਹੀਆ ਕੀਤਾ, ਬਲਕਿ ਪਿਛਲੇ ਦਿਨਾਂ ਤੋਂ ਭਾਜਪਾ ਦੇ ਕਈ ਆਸੰਤੁਸ਼ਟ ਕਾਰਜ਼ਕਰਤਾ ਸ਼ੋਸਲ ਮੀਡੀਆ ਤੇ ਜਿਲ੍ਹਾ ਲੀਡਰਾ ਦੀ ਖੁੱਲ ਕੇ ਆਲੋਚਨਾ ਕਰ ਰਹੇ ਹਨ।ਉਹ ਜਿਲ੍ਹਾ ਲੀਡਰਸਿੱਪ `ਤੇ ਕਥਿਤ ਦੋਸ਼ ਲਾਉਦੇ ਹੋਏ ਕਹਿ ਰਹੇ ਹਨ ਕਿ ਜਿਲ੍ਹੇ ਅੰਦਰ ਪਾਰਟੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ।ਇਸੇ ਦੋਰਾਨ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਵਿੱਚ ਭਾਜਪਾ ਨੇ ਮਿਊਂਸਪਲ ਕਮੇਟੀ ਮਾਨਸਾ ਦੇ 14 ਵਾਰਡਾਂ `ਤੇ ਚੋਣ ਲੜੀ, ਪੰਤੂ ਸਾਰੇ ਹੀ ਉਮੀਦਵਾਰ ਹਾਰੇ ਸਿਰਫ ਇੱਕ ਹਮਾਇਤ ਪ੍ਰਾਪਤ ਉਮੀਦਵਾਰ ਹੀ ਜਿੱਤ ਸਕਿਆ।ਬੁਢਲਾਡਾ ਕਮੇਟੀ ਦੀਆਂ 10 ਸੀਟਾਂ `ਤੇ ਚੋਣ ਲੜ੍ਹੇ ਜਿੰਨ੍ਹਾਂ ਵਿੱਚੋ 9 ਹਾਰ ਗਏ, ਬਰੇਟਾ ਤੋਂ 3 ਉਮੀਦਵਾਰ ਖੜ੍ਹੇ ਕੀਤੇ ਜਿੰਨਾਂ ਵਿੱਚੋ 2 ਹਾਰੇ, ਨਗਰ ਪੰਚਾਇਤ ਭੀਖੀ ਦੇ 4 ਅਤੇ ਜੋਗਾ ਤੋਂ ਸਾਰੇ ੳੇੁਮੀਦਵਾਰ ਹਾਰੇ।
 ਬੇਸ਼ਕ ਨਗਰ ਪੰਚਾਇਤ ਬੋਹਾ ਦੇ ਤਿੰਨ ਉਮੀਦਵਾਰਾਂ ਵਿਚੋਂ 2 ਜਿੱਤੇ ਸਨ, ਪ੍ਰੰਤੂ ਇੱਕ ਕੋਸ਼ਲਰ ਨੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਪ੍ਰਧਾਨਗੀ ਹਾਸਲ ਕਰ ਲਈ ਹੈ।ਦੱਸ ਦੇਈਏ ਕਿ 2013 ਦੀਆਂ ਪੰਚਾਇਤ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਦੇ ਸਮੱਰਥਨ ਨਾਲ ਭਾਜਪਾ ਨੇ ਬਖ਼ਸੀਵਾਲਾ, ਬੋਹਾ, ਨੰਗਲ ਅਤੇ ਹਮੀਰਗੜ੍ਹ ਢੈਪਈ ਤੋਂ ਚਾਰ ਜੋਨਾਂ `ਤੇ ਚੋਣ ਲੜੀ ਸੀ।ਇੰਨ੍ਹਾਂ ਵਿੱਚ ਹਮੀਰਗੜ੍ਹ ਢੈਪਈ ਨੂੰ ਛੱਡ ਕੇ ਤਿੰਨੇ ਜੋਨਾਂ `ਤੇ ਭਾਜਪਾ ਕਾਬਜ਼ ਹੋਣ ਵਿੱਚ ਸਫ਼ਲ ਹੋ ਗਈ ਸੀ।ਪੰਤੂ ਇੰਨਾਂ ਚੋਣਾਂ ਵਿੱਚ ਭਾਜਪਾ ਵਿੱਚ ਸਿਰਫ ਹਮੀਰਗੜ੍ਹ ਢੈਪਈ ਤੋਂ ਹੀ ਚੋਣ ਲੜ ਰਹੀ ਹੈ ਉੱਥੇ ਵੀ ਅਕਾਲੀ ਦਲ ਦਾ ਉਮੀਦਵਾਰ ਸਾਹਮਣੇ ਹੈ।ਜ਼ਮੀਨੀ ਪੱਧਰ `ਤੇ ਭਾਜਪਾ ਵਰਕਰਾਂ ਦਾ ਲੀਡਰਸਿੱਪ ਪ੍ਰਤੀ ਭੰਗ ਹੋ ਰਹੇ ਮੋਹ `ਤੇ ਚਰਚਾ ਕਰਦਿਆ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਵਾਹੀ ਨੇ ਕਿਹਾ ਕਿ ਪਾਰਟੀ ਕਾਰਕੁੰਨਾਂ ਦੀ ਸੰਤੁਸ਼ਟੀ ਲਈ ਨਿੱਰਸੁਆਰਥ ਅਤੇ ਸਮੱਰਪਨ ਦੀ ਭਾਵਨਾਂ ਨਾਲ ਕੰਮ ਕਰਨਾ ਪੈਦਾ ਹੈ।ਉਨ੍ਹਾਂ ਕਿਹਾ ਕਿ ਵੱਡੇ ਲੀਡਰਾਂ ਨਾਲ ਰਿਸ਼ਤੇਦਾਰੀਆਂ ਦੇ ਸਿਰ `ਤੇ ਅਹੁੱਦੇ ਤਾਂ ਹਾਸ਼ਿਲ ਕੀਤੇ ਜਾ ਸਕਦੇ ਹਨ, ਪੰਤੂ ਲੋਕ ਲੀਡਰ ਬਣਨ ਲਈ ਪਾਰਟੀ ਵਰਕਰਾਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਨਾਲ ਨੇੜਿਉ ਰਿਸ਼ਤਾ ਕਾਇਮ ਕਰਨਾ ਪੈਦਾ ਹੈ।ਪਰ ਦੁੱਖ ਦੀ ਗੱਲ ਹੈ ਕਿ ਕਈ ਖੁਸ਼ਆਮਦੀਦ ਲੀਡਰ ਹਾਈਕਮਾਂਡ ਨੂੰ ਗੁੰਮਰਾਹ ਕਰਕੇ ਯੋਗ ਵਰਕਰਾਂ ਦੀ ਅਣਦੇਖੀ ਨੂੰ ਆਪਣੀ ਜਿੱਤ ਸਮਝ ਬੈਠਦੇ ਹਨ।        
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply