ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁਡਵਿੱਲ ਸੁਸਾਇਟੀ ਵਲੋਂ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੀਆਂ ਬਿਮਾਰੀਆਂ ਦਾ ਦੋ ਦਿਨਾਂ
ਚੈਕਅਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਬਲਵਿੰਦਰ ਆਈ.ਏ.ਐਸ ਅਤੇ ਐਸ.ਡੀ.ਐਮ ਬਠਿੰਡਾ ਨੇ ਕੀਤਾ।ਸੁਸਾਇਟੀ ਦੇ ਪ੍ਰਧਾਨ ਵਿਜੇ ਬਰੇਜਾ ਨੇ ਆਏ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ।ਇਸ ਕੈਂਪ `ਚ ਮੈਦਾਨਤਾ ਦੀ ਮੈਡੀਸਿਟੀ ਗੁੜਗਾਓਂ ਤੋਂ ਦਿਲ ਦੇ ਰੋਗਾਂ ਦਾ ਮਾਹਿਰ ਡਾ. ਐਸ.ਕੇ ਤਨੇਜਾ, ਡਾ. ਟੋਨੀ ਥੋਮਸ ਅਤੇ ਕੈਂਸਰ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 176 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਰੀਜ਼ਾਂ ਦੇ ਈ.ਸੀ.ਜੀ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੈਮੋਗ੍ਰਾਫੀ ਟੈਸਟ ਬਿਲਕੁੱਲ ਮੁਫਤ ਕੀਤੇ ਗਏ।
ਪ੍ਰਧਾਨ ਬਰੇਜਾ ਨੇ ਕਿਹਾ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਵੱਖ-ਵੱਖ ਖੇਤਰਾਂ `ਚ ਅੱਖਾਂ, ਨੱਕ, ਕੰਨ, ਗਲੇ, ਚਮੜੀ ਦੇ ਰੋਗਾਂ, ਹੱਡੀਆਂ, ਹੋਮੀਓਪੈਥੀ ਅਤੇ ਜਨਰਲ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ, ਰੁੱਖ ਲਗਾਉਣਾ, ਗਰੀਬ ਵਿਦਿਆਰਥੀਆਂ ਦੀ ਮਦਦ ਕਰਨਾ, ਰੇਲਵੇ ਸਟੇਸ਼ਨ `ਤੇ ਗਰਮੀਆਂ `ਚ ਪਾਣੀ ਪਿਲਾਉਣਾ, ਗਰੀਬ ਲੜਕੀਆਂ ਦੇ ਵਿਆਹ ਕਰਨਾ, ਗਰਭਵਤੀ ਔਰਤਾਂ ਨੂੰ ਸਿਹਤਮੰਦ ਖੁਰਾਕ ਦੇਣਾ ਵਰਗੇ ਕੰਮਾਂ `ਚ ਵੀ ਸੇਵਾ ਨਿਭਾਈ ਜਾ ਰਹੀ ਹੈ।
ਇਸ ਕੈਂਪ ਨੂੰ ਸਫਲ ਬਣਾਉਣ `ਚ ਕੇ.ਆਰ ਜਿੰਦਲ, ਡਾ. ਜੋਤ ਰਾਮ ਜੈਨ, ਮੁਨੀ ਲਾਲ ਮਿੱਤਲ, ਕ੍ਰਿਸ਼ਨ ਬਰੇਜ਼ਾ, ਸੁਰੇਸ ਗੁਪਤਾ, ਪਵਨ ਰਿੱਕੀ, ਦੀਵਾਨ ਚੰਦ, ਕ੍ਰਿਸ਼ਨਾ ਬੁੱਕ ਡਿਪੂ, ਦਮੋਦਰ ਮਿਤਲ, ਆਰ.ਸੀ ਗੁਪਤਾ, ਰੋਹਿਤ ਖੱਟਰ ਅਤੇ ਘਨਸ਼ਾਮ ਗਰਗ ਦਾ ਵਿਸੇਸ਼ ਸਹਿਯੋਗ ਰਿਹਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media