ਭੀਖੀ, 18 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਅੰਡਰ
14,17,19 ਗਰੁੱਪ `ਚ ਫੈਨਸਿੰਗ, ਤਾਈਕਵਾਂਡੋ, ਬਾਕਸਿੰਗ, ਕਬੱਡੀ, ਬਾਸਕਿਟਬਾਲ, ਗੱਤਕਾ, ਬੈਡਮਿੰਟਨ ਆਦਿ ਖੇਡਾਂ ਵਿੱਚ ਨੇ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ।ਜਿੰਨ੍ਹਾਂ ਵਿਚੋ 20 ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।ਸਕੂਲ ਦੇ ਪ੍ਰਧਾਨ ਮੱਘਰ ਸਿੰਘ, ਸਕੱਤਰ ਜੁਗਰਾਜ ਸਿੰਘ, ਡਾਇਰੈਕਟਰ ਹੀਰਾ ਲਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਚੰਚਲ ਅਰੋੜਾ, ਵਾਇਸ ਪ੍ਰਿੰਸੀਪਲ ਪਰਮਪਾਲ ਕੌਰ, ਡੀ.ਪੀ.ਈ ਪਰਵਿੰਦਰ ਸਿੰਘ ਬਰਾੜ, ਲੈਕਚਰਾਰ ਰੋਹਿਤ ਕੁਮਾਰ, ਚਾਨਣ ਸਿੰਘ, ਪਹਿਲਵਾਨ ਮਹਿੰਦਰ ਸਿੰਘ ਸਿੱਧੂ (ਖਾਲਸਾ), ਮੈਡਮ ਮਹਿੰਦਰ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media