ਅੰਤਿਮ ਅਰਦਾਸ ਪਿੰਡ ਨੀਲੋਂ ਕਲਾਂ ਵਿਖੇ 26 ਸਤੰਬਰ ਨੂੰ
ਸਮਰਾਲਾ, 19 ਸਤੰਬਰ (ਪੰਜਾਬ ਪੋਸਟ- ਕੰਗ) – ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ
ਨੀਲੋਂ ਦਾ ਦਿਹਾਂਤ ਹੋ ਗਿਆ। ਸਵੇਰੇ ਸੈਰ ਕਰਕੇ ਆਉਣ ਉਪਰੰਤ ਅਚਾਨਕ ਖ਼ੂਨ ਦੀ ਉਲਟੀ (ਬ੍ਰੇਨ ਹੈਮਰਿਜ਼ ਦਾ ਅਟੈਕ) ਆਉਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਦੀਸ਼ ਨੀਲੋਂ ਨੇ ਜਿੱਥੇ ਪੰਜਾਬੀ ਤੇ ਹਿੰਦੀ ਅਖ਼ਬਾਰਾਂ ਵਿੱਚ ਲੰਮਾ ਸਮਾਂ ਪੱਤਰਕਾਰੀ ਕੀਤੀ, ਉਥੇ ਉਨ੍ਹਾਂ ਨੇ ਇੱਕ ਕਿਤਾਬ ‘ਵੀਹਵੀਂ ਸਦੀ ਦਾ ਪੰਜਵਾਂ ਦਹਾਕਾ’ ਅਤੇ ਇੱਕ ਰੂਸੀ ਕਿਤਾਬ ਦਾ ਪੰਜਾਬੀ ਅਨੁਵਾਦ ‘ਮਨੁੱਖ ਅਤੇ ਸੱਭਿਆਚਾਰ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਅਤੇ ਉਨ੍ਹਾਂ ਦੀਆਂ ਤਕਰੀਬਨ ਚਾਰ ਕਿਤਾਬਾਂ ਦੇ ਖਰੜੇ ਵੀ ਬਿਲਕੁੱਲ ਤਿਆਰ ਪਏ ਹਨ।ਜਿਨ੍ਹਾਂ ਵਿੱਚ ਲੇਖ, ਗ਼ਜ਼ਲ, ਕਹਾਣੀ ਅਤੇ ਹਾਸ ਵਿਅੰਗ ਲੇਖ ਸ਼ਾਮਿਲ ਹਨ।
ਜਗਦੀਸ਼ ਨੀਲੋਂ ਦਾ ਅੰਤਿਮ ਸੰਸਕਾਰ ਕੱਲ੍ਹ ਬਾਅਦ ਦੁਪਹਿਰ ਹੀ ਕਰ ਦਿੱਤਾ ਗਿਆ, ਜਿਸ ਵਿੱਚ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਸੀਨੀਅਰ ਮੀਤ ਪ੍ਰਧਾਨ ਮੇਘ ਦਾਸ ਜਵੰਦਾ, ਖਜ਼ਾਨਚੀ ਮਾ: ਪੁਖਰਾਜ ਸਿੰਘ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ, ਐਡਵੋਕੇਟ ਨਰਿੰਦਰ ਸ਼ਰਮਾ, ਗੁਰਭਗਤ ਗਿੱਲ ਮਾਛੀਵਾੜਾ, ਸੰਦੀਪ ਸਮਰਾਲਾ, ਨਿਰਭੈ ਸਿੰਘ ਸਿੱਧੂ, ਨੇਤਰ ਮੁੱਤੋਂ, ਦਰਸ਼ਨ ਸਿੰਘ ਕੰਗ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਗੁਲਜਾਰ ਸਿੰਘ ਪੰਧੇਰ, ਜਸਵੀਰ ਝੱਜ, ਸੁਰਿੰਦਰ ਰਾਮਪੁਰੀ, ਬਲਵੰਤ ਮਾਂਗਟ, ਹਰਬੰਸ ਮਾਲਵਾ, ਦਰਸ਼ਨ ਸਿੰਘ ਖੰਨਾ, ਜਰਨੈਲ ਸਿੰਘ ਮਾਂਗਟ, ਗੁਰਦੀਪ ਮਹੌਣ, ਪੱਤਰਕਾਰ ਬੁੱਧ ਸਿੰਘ ਨੀਲੋਂ, ਰਾਮ ਗੋਪਾਲ ਸੋਫਤ, ਰਾਮਦਾਸ ਬੰਗੜ, ਅੰਮਿ੍ਰਤਪਾਲ ਸਮਰਾਲਾ, ਜਗਦੀਸ਼ ਨੀਲੋਂ ਦੇ ਭਤੀਜੇ ਰਾਮਪਾਲ ਸਿੰਘ, ਬਾਲ ਸਾਹਿਤਕਾਰ ਕਮਲਜੀਤ ਨੀਲੋਂ ਅਤੇ ਉਨ੍ਹਾਂ ਦੇ ਹੋਰ ਪਰਿਵਾਰਿਕ ਮੈਂਬਰ ਨਗਰ ਨਿਵਾਸੀ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਦੀਪ ਦਿਲਬਰ ਨੇ ਜਗਦੀਸ਼ ਨੀਲੋਂ ਦੀ ਪਤਨੀ ਬੀਬੀ ਭੁਪਿੰਦਰ ਕੌਰ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਨੀਲੋਂ ਦਾ ਭੋਗ ਅਤੇ ਅੰਤਿਮ ਅਰਦਾਸ 26 ਤਰੀਕ ਦਿਨ ਬੁੱਧਵਾਰ ਨੂੰ ਪਿੰਡ ਨੀਲੋਂ ਕਲਾਂ ਵਿਖੇ ਕੀਤੀ ਜਾਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media