Sunday, July 19, 2026

ਮਾਨਾਂਵਾਲਾ ਬ੍ਰਾਂਚ `ਚ ਭਗਤ ਪੂਰਨ ਸਿੰਘ ਇੰਚਟੀਚਿਊਟ ਫਾਰ ਸਪੈਸ਼ਲ ਨੀਡਜ਼ ਦਾ ਉਦਘਾਟਨ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਾਨਾਂਵਾਲਾ ਬ੍ਰਾਂਚ `ਚ ਭਗਤ ਪੂਰਨ ਸਿੰਘ ਇੰਚਟੀਚਿਊਟ ਫਾਰ ਸਪੈਸ਼ਲ ਨੀਡਜ਼ ਦਾ PPN1909201815ਉਦਘਾਟਨ ਜਲੰਧਰ ਤੋਂ ਆਏ ਸਪੈਸ਼ਲ ਓਲੰਪਿਕ ਸਟੇਟ ਅਤੇ ਅਪਾਹਜਤਾ ਐਡਵਾਈਜ਼ਰੀ ਬੋਰਡ ਦੇ ਮੈਂਬਰ ਅਮਰਜੀਤ ਸਿੰਘ ਅਨੰਦ ਵਲੋਂ ਕੀਤਾ ਗਿਆ। ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਦੇ ਖੋਲਣ ਦਾ ਮੁੱਖ ਮਨੋਰਥ ਸਪੈਸ਼ਲ ਅਤੇ ਗੂੰਗੇ-ਬੋਲੇ ਬੱਚਿਆਂ ਦੇ ਸਕੂਲਾਂ ਵਾਸਤੇ ਅਧਿਆਪਕਾਂ ਨੂੰ ਤਿਆਰ ਕਰਨਾ ਹੈ, ਕਿਉਂਕਿ ਪੰਜਾਬ ਭਰ ਵਿਚ ਇਸ ਵੇਲੇ ਐਸਾ ਸਕੂਲ ਨਹੀਂ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੂਲ ਵਿਚ ਦੋ ਸਾਲਾਂ ਦਾ ਡਿਪਲੋਮਾ ਕੋਰਸ ਕਰਵਾਇਆ ਜਾਵੇਗਾ।ਜਿਸ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ।ਹਰ ਕੋਰਸ ਵਿਚ 25 ਬੱਚੇ ਦਾਖਲ ਹੋਣਗੇ ਜਿਸਦਾ ਦਾਖਲਾ ਆਨਲਾਈਨ ਤਰੀਕੇ ਆਰ.ਸੀ.ਆਈ ਦੁਆਰਾ ਕੀਤਾ ਜਾਵੇਗਾ।ਇਸ ਕੋਰਸ ਵਿਚ ਸਿਰਫ ਲੜਕੀਆਂ ਦਾ ਦਾਖਲਾ ਹੀ ਕੀਤਾ ਜਾਵੇਗਾ ।
ਅਮਰਜੀਤ ਸਿੰਘ ਅਨੰਦ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਪਿੰਗਲਵਾੜੇ ਵੱਲੋਂ ਇਸ ਅਰੰਭੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਭਰ ਵਿਚ ਸਪੈਸ਼ਲ ਟੀਚਰਾਂ ਦੀ ਬਹੁਤ ਘਾਟ ਹੈ ਅਤੇ ਇਸ ਸਕੂਲ ਵਿਚੋਂ ਨਿਕਲੇ ਬੱਚਿਆਂ ਦੀ ਨੌਕਰੀ ਵਾਸਤੇ ਬਹੁਤ ਹੀ ਚੰਗੀਆਂ ਸੰਭਾਵਨਾਵਾਂ ਹਨ।ਉਨ੍ਹਾਂ ਨੇ ਡਾ. ਇੰਦਰਜੀਤ ਕੌਰ ਨੂੰ ਇਸ ਉੱਦਮ ਉਪਰਾਲੇ ਵਾਸਤੇ ਬਹੁਤ ਹੀ ਮੁਬਾਰਕਬਾਦ ਦਿੱਤੀ।ਇਸ ਮੌਕੇ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਦੇ ਡਾਇਰੈਕਟਰ ਗਰੁੱਪ ਕੈਪਟਨ ਆਰ.ਪੀ ਸਿੰਘ, ਪਿੰਗਲਵਾੜੇ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਡਾ. ਸਰਬਜੀਤ ਸਿੰਘ ਛੀਨਾ ਤੇ ਪਿੰਗਲਵਾੜੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੇ ਪਿ੍ਰੰਸੀਪਲ ਉਚੇਚੇ ਤੌਰ `ਤੇ ਹਾਜਰ ਸਨ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …

Leave a Reply