Tuesday, September 29, 2026

ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਕੌਂਸਲਰ ਨੇ ਸਾਥੀਆਂ ਸਮੇਤ ਨਗਰ ਕੌਂਸਲ ਖਿਲਾਫ ਕੀਤੀ ਨਾਅਰੇਬਾਜ਼ੀ

ਵਾਰਡ ਨੰਬਰ 7 ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ- ਮੇਵਾ ਸਿੰਘ
ਧੂਰੀ, 20 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਾਰਡ ਨੰਬਰ 7 ਦੀ ਕੌਂਸਲਰ ਜਮੀਲਾ ਅਤੇ ਸਾਬਕਾ ਕੌਂਸਲਰ ਤੇ ਸਪੇਲਾ ਬਰਾਦਰੀ ਦੇ ਸੂਬਾ ਪ੍ਰਧਾਨ ਮੇਵਾ  PPN2009201806ਸਿੰਘ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਪਰੇਸ਼ਾਨ ਹੋਣ ਕਾਰਨ ਆਪਣੇ ਧਰਨਾਕਾਰੀ ਸਾਥੀਆਂ ਸਮੇਤ ਧਰਨਾ ਲਗਾ ਕੇ ਨਗਰ ਕੌਂਸਲ ਧੂਰੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਜਾਹਰ ਕੀਤਾ।ਕੌਂਸਲਰ ਜਮੀਲਾ ਨੇ ਨਗਰ ਕੌਂਸਲ ਧੂਰੀ ਦੀ ਕਾਰਗੁਜ਼ਾਰੀ `ਤੇ ਸਵਾਲੀਆਂ ਚਿੰਨ ਉਠਾਉਂਦਿਆਂ ਕਿਹਾ ਕਿ ਨਗਰ ਕੌਂਸਲ ਧੂਰੀ ਵਿਖੇ ਗਰੀਬ ਕੌਂਸਲਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਜਿਸ ਦੇ ਚਲਦਿਆਂ ਉਸ ਦੇ ਵਾਰਡ ਦੇ ਵਿਕਾਸ ਕਾਰਜ ਅੱਧ-ਵਿਚਕਾਰ ਹੀ ਲਟਕੇ ਪਏ ਹਨ।ਉਹਨਾਂ ਦੱਸਿਆ ਕਿ ਪਟਵਾਰਖਾਨੇ ਵਾਲੇ ਨਾਲੇ ਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।ਉਹਨਾਂ ਦੱਸਿਆ ਕਿ ਇਸੇ ਤਰਾਂ੍ਹ ਧੋਬੀ ਘਾਟ ਰੋਡ ਅਤੇ ਗੁਰਦੇਵ ਸਿੰਘ ਮੰਡੇਰ ਮੁੱਹਲੇ ਵਾਲੀ ਸੜਕ ਨਾ ਬਣਨ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਉੱਥੇ ਸਥਿਤੀ ਤਰਸਯੋਗ ਬਣ ਜਾਂਦੀ ਹੈ।ਉਹਨਾਂ ਆਪਣੇ ਮੁੱਹਲੇ ਵਿੱਚ ਬਦਬੋ ਮਾਰਦੇ ਸੀਵਰੇਜ ਦੇ ਪਾਣੀ ਦੇ ਛੱਪੜਨੁਮਾ ਬਣੇ ਟੋਭੇ ਕੋਲ ਪੱਤਰਕਾਰਾਂ ਦੀ ਟੀਮ ਨੂੰ ਲਿਜਾ ਕੇ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ “ਤੰਦਰੁਸਤ ਪੰਜਾਬ” ਮੁਹਿੰਮ ਦਾ ਢਿੰਢੋਰਾ ਪਿੱਟ ਰਹੀ ਹੈ, ਜਦੋਂ ਕਿ ਦੂਜੇ ਪਾਸੇ ਗਰੀਬ ਬਸਤੀਆਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਅਤੇ ਮੁਹੱਲੇ ਵਿੱਚ ਖੜੇ੍ਹ ਸੀਵਰੇਜ਼ ਦੇ ਗੰਦੇ ਪਾਣੀ ਵਾਲੇ ਮੱਛਰਾਂ ਕਾਰਨ ਉਹਨਾਂ ਦੀ ਬਸਤੀ ਦੇ ਬੱਚੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਸਾਬਕਾ ਕੌਂਸਲਰ ਮੇਵਾ ਸਿੰਘ ਨੇ ਕਿਹਾ ਕਿ ਵਾਰਡ ਨੰਬਰ 7 ਇਸ ਵੇਲੇ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਪ੍ਰੰਤੂ ਕੋਈ ਯੋਗ ਹੱਲ ਨਹੀਂ ਹੋ ਰਿਹਾ।ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਕੌਂਸਲਰ ਮੇਵਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਜਮੀਲਾ ਗਰੀਬ ਕੌਂਸਲਰ ਹੋਣ ਕਾਰਨ ਨਗਰ ਕੌਂਸਲ ਵਿੱਚ ਹਮੇਸ਼ਾਂ ਹੀ ਆਪਣੀ ਆਵਾਜ਼ ਬੁਲੰਦ ਕਰਨ ਤੋਂ ਪਿੱਛੇ ਰਹਿ ਜਾਂਦੀ ਹੈ।ਉਹਨਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਖੁੱਦ ਆ ਕੇ ਸਾਡੀਆਂ ਬਸਤੀਆਂ ਦਾ ਹਾਲ ਦੇਖਣ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦੇ ਕੇ ਗਰੀਬ ਲੋਕਾਂ ਦੀ ਭਲਾਈ ਵਿੱਚ ਹਾਅ ਦਾ ਨਾਅਰਾ ਮਾਰਣ।
 ਇਸ ਮੌਕੇ ਕਰਮਜੀਤ ਮਿੱਡਾ, ਲੱਲੂ, ਵਿਜੈ ਕੁਮਾਰ, ਬਿਮਲਾ ਦੇਵੀ, ਨਾਜਰ ਸਿੰਘ, ਰਾਣੀ ਅਤੇ ਧਰਮਪਾਲ ਆਦਿ ਹਾਜ਼ਰ ਸਨ।     

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply