ਸ਼ਮਰਾਲਾ, 24 ਸਤੰਬਰ (ਪੰਜਾਬ ਪੋਸਟ- ਕੰਗ)- ਸ਼੍ਰੀ ਵੈਸ਼ਨੂੰ ਦੇਵੀ ਸੇਵਾ ਕਲੱਬ ਵੱਲੋ 84 ਪੌੜੀਆਂ ਵਾਲਾ ਮੰਦਿਰ ਦੇ ਸੰਚਾਲਕ ਸੁਨੀਤ ਪੁਰੀ ਦੇਵਾ ਜੀ ਦੀ ਅਗਵਾਈ ਹੇਠ 7ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ।ਇਸ ਜਾਗਰਣ ਵਿੱਚ ਪੰਜਾਬ ਦੀ ਪ੍ਰਸਿੱਧ ਅਵਾਜ ਪੰਡਿਤ ਵਿਸ਼ਵਨਾਥ ਸੰਗਰੂਰ ਵਾਲਿਆਂ ਅਤੇ ਉਹਨਾ ਦੀ ਪਾਰਟੀ ਵੱਲੋ ਮਾਤਾ ਦੀਆਂ ਭੇਟਾਂ ਰੰਗ ਬਰਸੇ, ਸ਼ਿਵ ਦਾ ਡਮਰੂ ਡਮ-ਡਮ ਬਾਜੇ ਆਦਿ ਲਾ ਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ।ਉਹਨਾ ਦੀ ਪਾਰਟੀ ਵੱਲੋ ਸ਼ੇਰਾਂ ਵਾਲੀ ਮਾਤਾ, ਕਿ੍ਰਸ਼ਨ-ਰਾਧਾ, ਕ੍ਰਿਸ਼ਨ ਸੁਧਾਮਾ ਅਤੇ ਕਾਲੀ ਮਾਤਾ ਦੀਆਂ ਝਾਕੀਆਂ ਦਿਖਾਈਆਂ ਗਈਆਂ।ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸ਼ਖਸ਼ੀਅਤਾਂ ਮਨਦੀਪ ਖੁੱਲਰ ਕਾਂਗਰਸ ਪ੍ਰਧਾਨ ਸਮਰਾਲਾ, ਸੰਨੀ ਦੂਆ ਐਮ ਸੀ, ਰਾਜੀਵ ਕੁਮਾਰ, ਰਵੀ ਥਾਪਰ, ਕੇਵਲ ਕ੍ਰਿਸ਼ਨ, ਮਹਿੰਦਰ ਸਿੰਘ ਸਲੌਦੀ, ਪਰਮਿੰਦਰ ਵਰਮਾ, ਹਨੀਸ਼ ਕੌਸ਼ਲ ਅਤੇ ਧਾਰਮਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ।ਕਲੱਬ ਮੈਬਰ ਵਿੱਚ ਨਰਿੰਦਰ ਕੁਮਾਰ ਸ਼ਾਹੀ, ਦੀਪਕ ਕੁਮਾਰ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਜਗਜੀਤ ਰਾਮ, ਬਾਬੂ ਜੀ, ਸਰਵਉਤਮ ਸਿੰਘ, ਧੀਰਜ ਸ਼ਰਮਾ, ਬਾਲ ਕ੍ਰਿਸ਼ਨ ਸਰਮਾ, ਲਾਲੀ ਸਿੰਦਾ, ਰਾਹੁਲ ਅਰੋੜਾ, ਪਰਮ ਕੁਮਾਰ, ਆਸ਼ੂ ਮਿਗਲਾਨੀ, ਪਿ੍ਰੰਸ, ਮਨੀ, ਪ੍ਰਭਜੋਤ ਸਿੰਘ, ਸੰਜੀਵ ਸ਼ਾਹੀ, ਰਿਸ਼ਵ ਅਤੇ ਰਾਜਾ ਆਦਿ ਨੇ ਸ਼ਰਧਾ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ।ਜਾਗਰਣ ਵਿੱਚ ਮਾਤਾ ਦਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media