Wednesday, April 22, 2026

7ਵਾਂ ਵਿਸ਼ਾਲ ਭਗਵਤੀ ਜਾਗਰਣ ਉਤਸ਼ਾਹ ਨਾਲ ਕਰਵਾਇਆ ਗਿਆ

PPN2409201808ਸ਼ਮਰਾਲਾ, 24 ਸਤੰਬਰ (ਪੰਜਾਬ ਪੋਸਟ- ਕੰਗ)- ਸ਼੍ਰੀ ਵੈਸ਼ਨੂੰ ਦੇਵੀ ਸੇਵਾ ਕਲੱਬ ਵੱਲੋ 84 ਪੌੜੀਆਂ ਵਾਲਾ ਮੰਦਿਰ ਦੇ ਸੰਚਾਲਕ ਸੁਨੀਤ ਪੁਰੀ ਦੇਵਾ ਜੀ ਦੀ ਅਗਵਾਈ ਹੇਠ 7ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ।ਇਸ ਜਾਗਰਣ ਵਿੱਚ ਪੰਜਾਬ ਦੀ ਪ੍ਰਸਿੱਧ ਅਵਾਜ ਪੰਡਿਤ ਵਿਸ਼ਵਨਾਥ ਸੰਗਰੂਰ ਵਾਲਿਆਂ ਅਤੇ ਉਹਨਾ ਦੀ ਪਾਰਟੀ ਵੱਲੋ ਮਾਤਾ ਦੀਆਂ ਭੇਟਾਂ ਰੰਗ ਬਰਸੇ, ਸ਼ਿਵ ਦਾ ਡਮਰੂ ਡਮ-ਡਮ ਬਾਜੇ ਆਦਿ ਲਾ ਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ।ਉਹਨਾ ਦੀ ਪਾਰਟੀ ਵੱਲੋ ਸ਼ੇਰਾਂ ਵਾਲੀ ਮਾਤਾ, ਕਿ੍ਰਸ਼ਨ-ਰਾਧਾ, ਕ੍ਰਿਸ਼ਨ ਸੁਧਾਮਾ ਅਤੇ ਕਾਲੀ ਮਾਤਾ ਦੀਆਂ ਝਾਕੀਆਂ ਦਿਖਾਈਆਂ ਗਈਆਂ।ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਸ਼ਖਸ਼ੀਅਤਾਂ ਮਨਦੀਪ ਖੁੱਲਰ ਕਾਂਗਰਸ ਪ੍ਰਧਾਨ ਸਮਰਾਲਾ, ਸੰਨੀ ਦੂਆ ਐਮ ਸੀ, ਰਾਜੀਵ ਕੁਮਾਰ, ਰਵੀ ਥਾਪਰ, ਕੇਵਲ ਕ੍ਰਿਸ਼ਨ, ਮਹਿੰਦਰ ਸਿੰਘ ਸਲੌਦੀ, ਪਰਮਿੰਦਰ ਵਰਮਾ, ਹਨੀਸ਼ ਕੌਸ਼ਲ ਅਤੇ ਧਾਰਮਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ।ਕਲੱਬ ਮੈਬਰ ਵਿੱਚ ਨਰਿੰਦਰ ਕੁਮਾਰ ਸ਼ਾਹੀ, ਦੀਪਕ ਕੁਮਾਰ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਜਗਜੀਤ ਰਾਮ, ਬਾਬੂ ਜੀ, ਸਰਵਉਤਮ ਸਿੰਘ, ਧੀਰਜ ਸ਼ਰਮਾ, ਬਾਲ ਕ੍ਰਿਸ਼ਨ ਸਰਮਾ, ਲਾਲੀ ਸਿੰਦਾ, ਰਾਹੁਲ ਅਰੋੜਾ, ਪਰਮ ਕੁਮਾਰ, ਆਸ਼ੂ ਮਿਗਲਾਨੀ, ਪਿ੍ਰੰਸ, ਮਨੀ, ਪ੍ਰਭਜੋਤ ਸਿੰਘ, ਸੰਜੀਵ ਸ਼ਾਹੀ, ਰਿਸ਼ਵ ਅਤੇ ਰਾਜਾ ਆਦਿ ਨੇ ਸ਼ਰਧਾ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ।ਜਾਗਰਣ ਵਿੱਚ ਮਾਤਾ ਦਾ ਲੰਗਰ ਅਤੁੱਟ ਵਰਤਾਇਆ ਗਿਆ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply