Tuesday, April 21, 2026

5178 ਮਾਸਟਰ ਯੂਨੀਅਨ ਵਲੋਂ ਮੰਗਾਂ ਲਈ ਇੱਕ ਰੋਜ਼ਾ ਭੁੱਖ ਹੜਤਾਲ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਅਧਿਆਪਕ ਕੈਪਟਨ ਸਰਕਾਰ ਖਿਲਾਫ ਇੱਕ ਵਾਰ PPN2509201803ਫਿਰ ਸੜਕਾਂ `ਤੇ ਉਤਰ ਕੇ  ਰੋਸ ਪ੍ਰਦਰਸ਼ਨ ਕਰ ਰਹੇ ਹਨ।ਇਸੇ ਤਹਿਤ ਹੀ 5178 ਮਾਸਟਰ ਕਾਡਰ ਯੂਨੀਅਨ ਨੇ ਅੱਜ ਸਰਕਾਰ ਖਿਲਾਫ ਕਾਲੀਆ ਪੱਟੀਆਂ ਬੰਨ ਕੇ ਆਪਣਾ ਵਿਰੋਧ ਜਤਾਉਂਦੇ ਹੋਏ ਅੰਬੇਦਕਰ ਪਾਰਕ ਕੋਲ ਇੱਕ ਦਿਨਾ ਭੁੱਖ ਹੜਤਾਲ ਕੀਤੀ।ਫਾਕੇ ਕੱਟ ਰਹੇ ਸਮੂਹ ਅਧਿਆਪਕਾਂ ਨੇ ਖਾਲੀ ਬਰਤਨ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਮੀਤ ਪ੍ਰਧਾਨ ਕੁਲਵਿੰਦਰ ਸਿੰਘ ਨੇ ਪੰਜਾਬ ਸਰਕਾਰ `ਤੇ ਦੋਸ਼ ਲਾਇਆ ਕਿ 5178 ਅਧਿਆਪਕਾਂ ਦੀ ਠੇਕੇ `ਤੇ ਭਰਤੀ ਨਵੰਬਰ 2014 ਵਿੱਚ ਸਿਰਫ 6 ਹਜਾਰ ਰੁਪਏ ਮਹੀਨਾ ਤਨਖਾਹ `ਤੇ ਇਸ ਸ਼ਰਤ ’ਤੇ ਕੀਤੀ ਗਈ ਸੀ ਕਿ ਤਿੰਨ ਸਾਲਾਂ ਬਾਅਦ ਪੂਰੀ ਤਨਖਾਹ ਉਤੇ ਰੈਗੁਲਰ ਕਰ ਦਿੱਤਾ ਜਾਵੇਗਾ, ਜੋ ਕਿ ਇਹਨਾਂ ਦੇ ਨਿਯੁੱਕਤੀ ਪੱਤਰਾਂ ਵਿੱਚ ਵੀ ਲਿਖਿਆ ਹੈ।ਪਰ ਲਗਾਤਾਰ ਚਾਰ ਸਾਲਾਂ ਦਾ ਸਮਾਂ ਹੋ ਗਿਆ ਹੈ ਸਰਕਾਰ ਨੇ ਇਹਨਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਪਿਛਲੇ 9 ਮਹੀਨਿਆਂ ਤੋਂ ਇਹਨਾਂ ਦੀ ਤਨਖਾਹ ਵੀ ਬੰਦ ਕਰ ਰੱਖੀ ਹੈ। ਜਿਸ ਕਾਰਨ ਸਮੂਹ ਅਧਿਆਪਕਾਂ `ਚ ਕੈਪਟਨ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।ਯੂਨੀਅਨ ਆਗੂ ਸਰਬਜੀਤ ਸਿੰਘ ਨੇ ਰੋਸ ਜਤਾਇਆ ਕਿ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੰਨਣ ਵੇਲੇ ਪੰਜਾਬ ਸਰਕਾਰ ਖਜਾਨਾ ਖਾਲੀ ਹੋਣ ਦੀ ਦੁਹਾਈ ਪਾਉਣ ਲੱਗਦੀ ਹੈ, ਪਰ ਜਦੋਂ ਆਪਣੀਆਂ ਤਨਖਾਹਾਂ ਅਤੇ ਪੈਨਸ਼ਨ ਦੀ ਗੱਲ ਆਉਂਦੀ ਹੈ ਤਾਂ ਸਾਰੇ ਵਿੱਤੀ ਸੰਕਟ ਦਰਕਿਨਾਰ ਕਰ ਦਿੱਤੇ ਜਾਂਦੇ ਹਨ? ਇੱਕਤਰ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਪੂਰੀ ਤਨਖਾਹ ਤੇ ਨਵੰਬਰ 2018 ਤੋਂ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਵਿਧਾਇਕਾਂ ਦਾ ਘਿਰਾਓ ਵੀ ਕੀਤਾ ਜਾਵੇਗਾ ਅਤੇ ਕੈਬਨਿਟ ਮੰਤਰੀਆਂ ਦਾ ਹਰ ਫਰੰਟ `ਤੇ ਘੇਰਾਓ ਕੀਤਾ ਜਾਵੇਗਾ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply