ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ-ਸ੍ਰੀ ਗੰਗਾਨਗਰ ਰੇਲਵੇ ਲਾਈਨ `ਤੇ ਬਣੇ ਰੇਲਵੇ ਫਾਟਕ ਨੂੰ ਰੇਲਵੇ ਵਿਭਾਗ ਵਲੋਂ ਬੰਦ
ਕਰਨ ਦੇ ਵਿਰੋਧ ਵਿੱਚ ਅੱਜ ਸਵੇਰੇ ਪਿੰਡ ਬਹਿਮਣ ਦੀਵਾਨਾ ਪਿੰਡ ਦੇ ਸੈਕੜੇ ਲੋਕਾਂ ਵੱਲੋਂ ਰੇਲਵੇ ਲਾਈਨ ਵਿਚਕਾਰ ਬੈਠ ਕੇ ਰੋਸ ਪ੍ਰਦਰਸ਼ਨ ਕਰਕੇ ਉਕਤ ਫਾਟਕ ਨੂੰ ਖੋਲ੍ਹਣ ਦੀ ਮੰਗ ਕੀਤੀ।ਇਸ ਸਬੰਧੀ ਪਿੰਡ ਵਾਸੀ ਬਲਦੇਵ ਸਿੰਘ ਨੰਬਰਦਾਰ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਬਹਿਮਣ ਦੀਵਾਨਾ ਸਰਕਾਰੀ ਸਕੂਲ ਦੇ ਗੇਟ ਤੋਂ ਬਠਿੰਡਾ-ਮਲੋਟ ਮੁੱਖ ਸੜਕ ਨੂੰ ਮਿਲਾਉਂਦੀ ਇਸ ਸੜਕ ਉਪਰ ਰੇਲਵੇ ਫਾਟਕ ਨੰ:ਸੀ-9/2 ਈ ਬਣਿਆ ਹੋਇਆ ਹੈ ਅਤੇ ਇਸ ਫਾਟਕ ਜ਼ਰੀਏ ਲੋਕ ਕਾਟਨ ਫੈਕਟਰੀ, ਕਾਲਜ ਤੇ ਸਕੂਲਾਂ ਨਾਲ ਜੁੜਦੇ ਹਨ, ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਇਸ ਫਾਟਕ ਦੇ ਦੋਨੇ ਪਾਸੇ ਲੋਹੇ ਦੇ ਗਾਡਰ ਲਾ ਕੇ ਇਸ ਨੂੰ ਪੱਕੇ ਤੌਰ `ਤੇ ਬੰਦ ਕਰ ਦਿੱਤਾ ਹੈ।ਉਨਾਂ ਰੇਲਵੇ ਵਿਭਾਗ ਅਤੇ ਡੀ.ਸੀ ਬਠਿੰਡਾ ਨੂੰ ਫਾਟਕ ਖੋਹਲਣ ਲਈ ਬੇਨਤੀ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸਾਸ਼ਨ ਅਤੇ ਰੇਲਵੇ ਵਿਭਾਗ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਅਣਮਿਥੇ ਸਮੇਂ ਲਈ ਰੇਲਵੇ ਦਾ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਰੇਲਵੇ ਬੋਰਡ ਅੰਬਾਲਾ ਦੇ ਮੈਂਬਰ ਵਿਜੇ ਕੁਮਾਰ ਬਠਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਮੱਸਿਆ ਨੂੰ ਜਲਦ ਹੱਲ ਕਰਾਉਣ ਦਾ ਭਰੋਸਾ ਦਿੱਤਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media