ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖਿਆਲਾ ਮਲਕਪੁਰ ਵਿੱਚ 15 ਏਕੜ ਝੋਨੇ ਦੀ ਫਸਲ `ਤੇ ਗਲਤ ਦਵਾਈ ਛਿੜਕਣ ਕਾਰਨ ਸਾਰੀ ਫਸਲ ਤਬਾਹ ਹੋਣ ਦੀ ਸੂਚਨਾ ਮਿਲੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਲਕਪੁਰ ਖਿਆਲਾ ਨੇ ਦੱਸਆ ਕਿ 15 ਏਕੜ ਜਮੀਨ ਉਸ ਦੇ ੇ ਮਾਤਾ ਪਿਤਾ ਦੇ ਨਾਮ `ਤੇ ਹੈ।ਜਿਸ `ਤੇ ਉਹ ਖੁੱਦ ਕਾਸ਼ਤਕਾਰ ਹਨ।ਉਸ ਦੀ ਜਮੀਨ ਤੋਂ ਹੋਣ ਵਾਲੀ ਫਸਲ ਪ੍ਰਤੀ ਏਕੜ 30 ਕੁਇੰਟਲ ਝੋਨੇ ਦੀ ਪੈਦਾਵਾਰ ਹੁੰਦੀ ਹੈ।ਗਲਤ ਦਵਾਈ ਦੇ ਛਿੜਕਾਅ ਨਾਲ ਉਸ ਦਾ 8 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ।ਸੁਖਵਿੰਦਰ ਸਿੰਘ ਕਾਸ਼ਤਕਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਲਤ ਦਵਾਈ ਦੇ ਛਿੜਕਾਅ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media