ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਵਣ ਵਿਭਾਗ ਵਲੋਂ ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਸਬਜ਼ੀਆਂ ਆਪਣੇ ਘਰਾਂ ਵਿਚ ਉਗਾਉਣ ਲਈ ਵੱਖ-ਵੱਖ ਸਬਜ਼ੀਆਂ ਦੇ 15 ਹਜ਼ਾਰ ਪਨੀਰੀ ਦੇ ਬੂਟੇ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਸਵਰਨ ਸਿੰਘ ਨੇ ਦੱਸਿਆ ਕਿ ਘਰ-ਘਰ ਹਰਿਆਲੀ ਸਕੀਮ ਤਹਿਤ ਜ਼ਿਲ੍ਹਾ ਮਾਨਸਾ ਦੇ ਸਲੱਮ ਖੇਤਰ ਵਿਚ ਜਾ ਕੇ ਵਿਭਾਗ ਦੀ ਟੀਮ ਵਲੋਂ ਕਰਤਾਰਪੁਰ ਸਾਹਿਬ ਤੋਂ ਉਚੇਚੇ ਤੌਰ `ਤੇ ਮੰਗਵਾਏ ਗਏ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਘੀਆ, ਹਰੀ ਮਿਰਚ ਅਤੇ ਗੋਭੀ ਦੇ 15 ਹਜ਼ਾਰ ਬੂਟੇ ਪਰਿਵਾਰਾਂ ਵਿਚ ਤਕਸੀਮ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਪਰਿਵਾਰਾਂ ਵਿਚ ਜਿਥੇ ਹਰੀਆਂ ਸਬਜ਼ੀਆਂ ਖਾਣ ਦਾ ਰੁਝਾਨ ਵਧੇ ਅਤੇ ਉਹ ਅਗਾਂਹ ਤੋਂ ਇਹ ਪਰਿਵਾਰ ਸਬਜ਼ੀਆਂ ਪੈਦਾ ਕਰਨ ਵੱਲ ਵੀ ਆਕਰਸ਼ਿਤ ਹੋਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media