Tuesday, November 24, 2026

ਮੀਂਹ ਨਾਲ ਛੱਡ ਡਿੱਗੀ, ਇੱਕ ਔਰਤ ਜਖਮੀ

PPN2609201813 ਸਮਰਾਲਾ, 26 ਸਤੰਬਰ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕੀ ਪਿੰਡ ਕਕਰਾਲਾ ਖੁਰਦ ਵਿਖੇ ਬੀਤੇ ਦਿਨੀਂ ਪਏ ਭਾਰੀ ਬਾਰਸ਼ ਕਾਰਨ ਪਿੰਡ ਦੀ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਡ ਡਿੱਗਣ ਕਾਰਨ ਇੱਕ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈ, ਜਿਸ ਨੂੰ ਆਸ ਪੜੌਸ ਦੇ ਵਿਅਕਤੀਆਂ ਨੇ ਇਕੱਠੇ ਹੋ ਕੇ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾਇਆ ਗਿਆ।ਪਿਛਲੇ ਦਿਨਾਂ ਤੋਂ ਪੈ ਰਹੀ ਬਾਰਸ਼ ਇਸ ਗਰੀਬ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਕਹਿਰ ਬਣ ਕੇ ਆਈ ਜਦੋਂ ਕੱਲ ਉਹ ਘਰ ਦੀ ਔਰਤ ਸੁਰਿੰਦਰ ਕੌਰ ਪਤਨੀ ਜਰਨੈਲ ਸਿੰਘ ਆਪਣੇ ਘਰ ਵਿੱਚ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਸੀ ਤਾਂ ਅਚਾਨਕ ਕਮਰੇ ਦੀ ਛੱਡ ਉਸ ਉਪਰ ਆ ਡਿੱਗੀ।ਜਦੋਂ ਇਹ ਛੱਡ ਡਿੱਗੀ ਤਾਂ ਬਾਕੀ ਪਰਿਵਾਰ ਘਰ ਤੋਂ ਬਾਹਰ ਹੋਣ ਕਾਰਨ ਬਚਾਅ ਹੋ ਗਿਆ।ਜਦੋਂ ਘਰ ਦੀ ਛੱਤ ਉਸ ਔਰਤ ਉਤੇ ਡਿੱਗੀ ਤਾਂ ਉਹ ਘਰ ਵਿੱਚ ਇਕੱਲੀ ਹੀ ਸੀ, ਛੱਡ ਡਿੱਗਣ ਦਾ ਖੜਕਾ ਸੁਣ ਕੇ ਆਢੀਆਂ ਗੁਆਢੀਆਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ। PPN2609201814
ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਕਤ ਔਰਤ ਬਹੁਤ ਹੀ ਗਰੀਬ ਅਤੇ ਅਨੁਸੂਚਿਤ ਜਾਤੀ  ਪਰਿਵਾਰ ਨਾਲ ਸਬੰਧਿਤ ਹੈ।ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ।ਇਸ ਲਈ ਸਮਰਾਲਾ ਦੇ ਐਸ.ਡੀ.ਐਮ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਕਾਨ ਬਣਾਉਣ ਦੀ ਸਹਾਇਤਾ ਦਿੱਤੀ ਜਾਵੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply