ਸਮਰਾਲਾ, 26 ਸਤੰਬਰ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕੀ ਪਿੰਡ ਕਕਰਾਲਾ ਖੁਰਦ ਵਿਖੇ ਬੀਤੇ ਦਿਨੀਂ ਪਏ ਭਾਰੀ ਬਾਰਸ਼ ਕਾਰਨ ਪਿੰਡ ਦੀ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਡ ਡਿੱਗਣ ਕਾਰਨ ਇੱਕ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈ, ਜਿਸ ਨੂੰ ਆਸ ਪੜੌਸ ਦੇ ਵਿਅਕਤੀਆਂ ਨੇ ਇਕੱਠੇ ਹੋ ਕੇ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾਇਆ ਗਿਆ।ਪਿਛਲੇ ਦਿਨਾਂ ਤੋਂ ਪੈ ਰਹੀ ਬਾਰਸ਼ ਇਸ ਗਰੀਬ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਕਹਿਰ ਬਣ ਕੇ ਆਈ ਜਦੋਂ ਕੱਲ ਉਹ ਘਰ ਦੀ ਔਰਤ ਸੁਰਿੰਦਰ ਕੌਰ ਪਤਨੀ ਜਰਨੈਲ ਸਿੰਘ ਆਪਣੇ ਘਰ ਵਿੱਚ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਸੀ ਤਾਂ ਅਚਾਨਕ ਕਮਰੇ ਦੀ ਛੱਡ ਉਸ ਉਪਰ ਆ ਡਿੱਗੀ।ਜਦੋਂ ਇਹ ਛੱਡ ਡਿੱਗੀ ਤਾਂ ਬਾਕੀ ਪਰਿਵਾਰ ਘਰ ਤੋਂ ਬਾਹਰ ਹੋਣ ਕਾਰਨ ਬਚਾਅ ਹੋ ਗਿਆ।ਜਦੋਂ ਘਰ ਦੀ ਛੱਤ ਉਸ ਔਰਤ ਉਤੇ ਡਿੱਗੀ ਤਾਂ ਉਹ ਘਰ ਵਿੱਚ ਇਕੱਲੀ ਹੀ ਸੀ, ਛੱਡ ਡਿੱਗਣ ਦਾ ਖੜਕਾ ਸੁਣ ਕੇ ਆਢੀਆਂ ਗੁਆਢੀਆਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ। 
ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਕਤ ਔਰਤ ਬਹੁਤ ਹੀ ਗਰੀਬ ਅਤੇ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਹੈ।ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ।ਇਸ ਲਈ ਸਮਰਾਲਾ ਦੇ ਐਸ.ਡੀ.ਐਮ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਕਾਨ ਬਣਾਉਣ ਦੀ ਸਹਾਇਤਾ ਦਿੱਤੀ ਜਾਵੇ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media